ਲੁਧਿਆਣਾ: ਦੀਵਾਲੀ ਮੌਕੇ ਪੰਜਾਬ ਵਿੱਚ ਬੰਬ ਧਮਾਕੇ ਹੋ ਸਕਦੇ ਹਨ। ਇਸ ਬਾਰੇ ਪੰਜਾਬ ਪੁਲਿਸ ਵੱਲੋਂ ਬੀਤੇ ਦਿਨ ਅਲਰਟ ਜਾਰੀ ਕੀਤਾ ਗਿਆ ਹੈ। ਤਿਉਹਾਰੀ ਸੀਜ਼ਨ ਵਿੱਚ ਅੱਤਵਾਦੀ ਤੱਤਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਸਬੰਧੀ ਸੂਚਨਾਵਾਂ ਦੇ ਮੱਦੇਨਜ਼ਰ ਬੰਬ ਸਕਵਾ ਤੇ ਡਾਗ ਸਕਵਾਡ ਦੀਆਂ ਟੀਮਾਂ ਸਮੇਤ ਹਸਪਤਾਲਾਂ ਨੂੰ ਚੌਕੰਨਾ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਪੁਲਿਸ ਵੱਲੋਂ ਅਲਰਟ, ਦੀਵਾਲੀ 'ਤੇ ਬੰਬ ਧਮਾਕਿਆਂ ਦੀ ਯੋਜਨਾ
ਡੀਜੇਪੀ ਦਫ਼ਤਰ ਵੱਲੋਂ ਜਾਰੀ ਨਿਰਦੇਸ਼ਾਂ ਬਾਅਦ ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਸੁਰੱਖਿਆ ਸਬੰਧੀ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਪੁਲਿਸ ਨੇ ਸੂਬੇ ਵਿੱਚ ਦੀਵਾਲੀ ਮੌਕੇ ਅਲਰਟ ਜਾਰੀ ਕਰਦਿਆਂ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਪੁਲਿਸ ਕੋਈ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ। ਇਸ ਲਈ ਪੁਲਿਸ ਨੇ ਹਰ ਪਾਸਿਓਂ ਤਿਆਰੀ ਕਰ ਲਈ ਹੈ।
ਇਹ ਵੀ ਪੜ੍ਹੋ- ISI ਸੋਸ਼ਲ ਮੀਡੀਆ ਜ਼ਰੀਏ ਸਿੱਖ ਨੌਜਵਾਨਾਂ ਨੂੰ ਬਣਾ ਰਹੀ ਸ਼ਿਕਾਰ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਪਟਿਆਲਾ ਵਿੱਚੋਂ ਕਾਬੂ ਕੀਤੇ ਸ਼ਖ਼ਸ ਸ਼ਬਨਮਦੀਪ ਸਿੰਘ ਕੋਲੋਂ ਵਿਭਾਗ ਨੂੰ ਅਹਿਮ ਜਾਣਕਾਰੀ ਹਾਸਲ ਹੋਈ ਹੈ। ਖੁਫੀਆ ਏਜੰਸੀਆਂ ਕੋਲੋਂ ਵਿਭਾਗ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ISI ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ’ਚ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ।