ਪਟਿਆਲਾ: ਪੰਜਾਬ ਪੁਲਿਸ ਨੇ 7 ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਹੈ। ਇੱਕ ਨਿਹੰਗ ਨੂੰ ਪੁਲਿਸ ਦੀ ਗੋਲੀ ਲੱਗਣ ਦੀ ਵੀ ਖ਼ਬਰ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ।

ਸੈਪਸ਼ਲ ਚੀਫ਼ ਸਕੱਤਰ ਕੇਬੀਐਸ ਸਿੱਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਪੁਲਿਸ ਤੇ ਹਮਲੇ ਤੋਂ ਬਾਅਦ ਨਿਹੰਗ ਇੱਕ ਗੁਰਦੁਆਰੇ 'ਚ ਲੁਕ ਗਏ ਸਨ।

ਜਤਿੰਦਰ ਸਿੰਘ, ਪਟਿਆਲਾ ਜ਼ੋਨ ਦੇ ਆਈਜੀ ਮੌਕੇ 'ਤੇ ਪਹੁੰਚ ਕੇ ਖੁਦ ਇਸ ਅਪਰੇਸ਼ਨ ਅਗਵਾਈ ਕਰ ਰਹੇ ਸਨ।