ਖ਼ਾਲਿਸਤਾਨ ਪੱਖੀ ਪੋਸਟਰਾਂ ਨਾਲ ਦੋ ਸਮੇਤ ਤਿੰਨ ਗ੍ਰਿਫ਼ਤਾਰ
ਏਬੀਪੀ ਸਾਂਝਾ | 02 Jun 2018 06:21 PM (IST)
ਮੁਲਜ਼ਮਾਂ ਤੋਂ ਫੜੇ ਗਏ ਪੋਸਟਰ
ਗੁਰਦਾਸਪੁਰ: ਬਟਾਲਾ ਪੁਲਿਸ ਨੇ ਦੋ ਨੌਜਵਾਨਾਂ ਸਮੇਤ ਕੁੱਲ ਤਿੰਨ ਨੂੰ ਖਾਲਿਸਤਾਨ ਪੱਖੀ ਪੋਸਟਰਾਂ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਬਾਕ ਇਨ੍ਹਾਂ ਵਿੱਚੋਂ ਇੱਕ ਨੌਜਾਨਵਾਨ ਟੈਰੀਟੋਰੀਅਲ ਆਰਮੀ 'ਚ ਤੈਨਾਤ ਹੈ। ਬਾਰਡਰ ਰੇਂਜ ਦੇ ਆਈਜੀ ਐਸਪੀ ਪਰਮਾਰ ਨੇ ਬਟਾਲਾ ਵਿੱਚ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਦੋਵਾਂ ਨੌਜਵਾਨਾਂ ਦਾ ਸਬੰਧ ਵਿਦੇਸ਼ੀ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ ਸਬੰਧਤ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਖਾਲਿਸਤਾਨ ਪੱਖੀ ਪੋਸਟਰ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਇੱਕ ਨੌਜਵਾਨ ਰਾਜਾ ਨੂੰ ਐਸਐਫਜੇ ਦੇ ਸਮਰਥਕਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚੋਂ ਇੱਕ ਨੌਜਵਾਨ ਧਰਮਿੰਦਰ ਸਿੰਘ ਉਰਫ਼ ਕਮਾਂਡੋ ਸਿੰਘ ਟੈਰੀਟੋਰੀਅਲ ਆਰਮੀ ਦੀ ਯੂਨਿਟ 105 ਟੀਏ ਰਾਜਪੁਤਾਨਾ ਰਾਈਫ਼ਲਜ਼ ਵਿੱਚ ਤੈਨਾਤ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿੱਚ ਸਨ।