ਪੁਲਿਸ ਹਿਰਾਸਤ 'ਚ ਵਰਦੀ ਵਾਲਾ ਗੁੰਡਾ
ਏਬੀਪੀ ਸਾਂਝਾ | 19 Sep 2017 02:51 PM (IST)
ਜਲੰਧਰ: ਪੰਜਾਬ ਪੁਲਿਸ ਦੀ ਪੀਸੀਆਰ 'ਚ ਤਾਇਨਾਤ ਮੁਲਾਜ਼ਮ ਨੇ ਸੋਮਵਾਰ ਰਾਤ ਬੇਕਰੀ ਦੇ ਵਰਕਰ ਨਾਲ ਕੁੱਟਮਾਰ ਕੀਤੀ। ਪੁਲਿਸ ਮੁਲਾਜ਼ਮ ਆਪਣੇ ਸਾਥੀਆਂ ਨਾਲ ਮੂੰਹ ਲਪੇਟ ਕੇ ਉੱਥੇ ਪਹੁੰਚਿਆ ਤੇ ਵਰਕਰ ਨੂੰ ਕੁੱਟਿਆ। ਪੁਲਿਸ ਨੇ ਆਪਣੇ ਹੀ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਇਹ ਘਟਨਾ ਜਲੰਧਰ ਦੇ ਗੁਰੂ ਅਮਰਦਾਸ ਨਗਰ ਦੀ ਹੈ। ਪੀਸੀਆਰ 'ਚ ਤਾਇਨਾਤ ਪੁਲਿਸ ਮੁਲਾਜ਼ਿਮ ਨੂੰ ਥਾਣਾ-1 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਪੀਸੀਆਰ 'ਚ ਤਾਇਨਾਤ ਹੈ। ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਹ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ, ਜਿਸ ਵਿੱਚ ਉਹ ਉੱਥੇ ਗਏ ਸੀ।