ਰੇਸ਼ਮ ਸਿੰਘ ਦਾ ਪੁਲਿਸ ਰਿਮਾਂਡ
ਏਬੀਪੀ ਸਾਂਝਾ | 07 Nov 2016 03:20 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅ) ਦੇ ਕੈਲੀਫੋਰਨੀਆ ਤੋਂ ਆਗੂ ਰੇਸ਼ਮ ਸਿੰਘ ਨੂੰ ਇੱਕ ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਰੇਸ਼ਮ ਸਿੰਘ ਸੰਧੂ 'ਸਰਬੱਤ ਖਾਲਸਾ' 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਸਨ। ਪੰਜਾਬ ਪੁਲਿਸ ਨੇ ਬੀਤੀ ਸਵੇਰ ਭਾਰਤ ਪਹੁੰਚਦਿਆਂ ਹੀ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਸੀ। ਰੇਸ਼ਮ ਸਿੰਘ ਨੂੰ ਚਾਟੀਵਿੰਡ ਪੁਲਿਸ ਸਟੇਸ਼ਨ ਵਿੱਚ ਇੱਕ ਸਾਲ ਪਹਿਲਾਂ ਦਾਇਰ ਮਾਮਲੇ ਸਬੰਧੀ ਹਿਰਾਸਤ ਵਿੱਚ ਲਿਆ ਗਿਆ ਹੈ। ਰੇਸ਼ਮ ਸਿੰਘ ਸੰਧੂ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਅੰਦਰ ਐਲ.ਆਰ.ਆਈਜ਼ ਪੰਜਾਬੀਆਂ ਪ੍ਰਤੀ ਕੋਈ ਸਤਿਕਾਰ ਜਾਂ ਹਮਦਰਦੀ ਨਹੀਂ। ਉਨ੍ਹਾਂ ਸਾਫ ਕੀਤਾ ਕਿ 10 ਨਵੰਬਰ, 2015 ਦੇ ਸਰਬੱਤ ਖਾਲਸਾ ਦੌਰਾਨ ਉਨ੍ਹਾਂ ਨੇ ਕੋਈ ਤਕਰੀਰ ਨਹੀਂ ਦਿੱਤੀ ਸੀ। ਬਾਵਜੂਦ ਇਸ ਦੇ ਉਨ੍ਹਾਂ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ। ਸਰਕਾਰ ਉਸ ਸਮਾਗਮ ਦੀ ਵੀਡੀਓ ਚੈੱਕ ਕਰ ਸਕਦੀ ਹੈ।