ਪਠਾਨਕੋਟ: 19 ਅਗਸਤ ਨੂੰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ ਬੁਜ਼ੁਰਗ ਦਾ ਕਤਲ ਹੋਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਸੀ ਪਰ ਤਾਰਾਗੜ੍ਹ ਪੁਲਿਸ ਨੇ ਕੁਝ ਹੀ ਦਿਨਾਂ ‘ਚ ਇਸ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦੀ ਜਾਂਚ ਮੁਤਾਬਕ ਬਜ਼ੁਰਗ ਦਾ ਕਤਲ ਕਰਨ ਦੀ ਸਾਜ਼ਿਸ਼ ਉਸ ਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ 19 ਅਗਸਤ ਨੂੰ ਸਾਨੂੰ ਜਾਣਕਾਰੀ ਮਿਲੀ ਸੀ ਕਿ ਤਾਰਾਗੜ੍ਹ ਪਿੰਡ ‘ਚ ਰਹਿਣ ਵਾਲੇ ਬੁਜ਼ੁਰਗ ਦੀ ਘਰ ‘ਤੇ ਹੀ ਲਾਸ਼ ਮਿਲੀ। ਮੌਕੇ ‘ਤੇ ਜਾ ਕੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕੀਤੀ ਸੀ।
ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ‘ਚ ਪੁਲਿਸ ਸਾਹਮਣੇ ਜਾਣਕਾਰੀ ਆਈ ਕਿ ਬੁਜ਼ੁਰਗ ਦੀ ਨੂੰਹ ਦੇ ਕਿਸੇ ਬਾਹਰੀ ਵਿਅਕਤੀ ਨਾਲ ਸਬੰਧ ਸੀ। ਵਾਰਦਾਤ ਵਾਲੇ ਦਿਨ ਜਦੋਂ ਬੁਜ਼ੂਰਗ ਦੀ ਨੂੰਹ ਅਤੇ ਪੁੱਤਰ ਬਾਹਰ ਗਏ ਤਾਂ ਨੂੰਹ ਦੇ ਪ੍ਰੇਮੀ ਨੇ ਘਰ ‘ਚ ਆ ਬਜ਼ੁਰਗ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਦੀ ਗੁੱਥੀ ਸੁਲਝਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਮਰਵਾਇਆ ਸਹੁਰਾ
ਏਬੀਪੀ ਸਾਂਝਾ
Updated at:
31 Aug 2019 06:04 PM (IST)
19 ਅਗਸਤ ਨੂੰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ ਬੁਜ਼ੁਰਗ ਦਾ ਕਤਲ ਹੋਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਸੀ ਪਰ ਤਾਰਾਗੜ੍ਹ ਪੁਲਿਸ ਨੇ ਕੁਝ ਹੀ ਦਿਨਾਂ ‘ਚ ਇਸ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦੀ ਜਾਂਚ ਮੁਤਾਬਕ ਬਜ਼ੁਰਗ ਦਾ ਕਤਲ ਕਰਨ ਦੀ ਸਾਜ਼ਿਸ਼ ਉਸ ਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ।
- - - - - - - - - Advertisement - - - - - - - - -