ਪਟਿਆਲਾ: ਨਾਭਾ ਡਾਕਟਰ ਘਰ ਚੋਰੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਹੈ। ਡਾਕਟਰ ਰਾਜੇਸ਼ ਗੋਇਲ ਦੇ ਘਰ ਜਨਮ ਅਸ਼ਟਮੀ ਵਾਲੇ ਦਿਨ ਸਾਢੇ ਛੇ ਲੱਖ ਰੁਪਏ ਦੀ ਚੋਰੀ ਹੋਈ ਸੀ, ਜਿਸ ਦਾ ਦੋਸ਼ ਸੰਗਰੂਰ ਦੇ ਹੌਲਦਾਰ ਦੇ ਸਿਰ ਆਇਆ ਸੀ।


ਜ਼ਿਕਰਯੋਗ ਹੈ ਕਿ ਸੰਗਰੂਰ ਪੁਲਿਸ ਦਾ ਹੌਲਦਾਰ ਗੁਰਇਕਬਾਲ ਸਿੰਘ ਚੰਡੀਗੜ੍ਹ ਵਿੱਚ ਡੈਪੂਟੇਸ਼ਨ 'ਤੇ ਤੈਨਾਤ ਸੀ ਉਸ ਨੇ ਬੀਤੀ ਤਿੰਨ ਤਾਰੀਖ਼ ਨੂੰ ਜਨਮਅਸ਼ਟਮੀ ਵਾਲੇ ਦਿਨ ਨਾਭਾ ਦੇ ਡਾਕਟਰ ਦੇ ਘਰ ਵਿੱਚ ਹੱਥ ਸਾਫ਼ ਕਰ ਦਿੱਤਾ ਸੀ। ਮੁਲਜ਼ਮ ਹੌਲਦਾਰ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਸੀ।

ਪੁਲਿਸ ਦੀ ਵਿਭਾਗੀ ਕਾਰਵਾਈ ਵਿੱਚ ਹੌਲਦਾਰ ਗੁਰਇਕਬਾਲ ਸਿੰਘ ਨੂੰ ਦੋਸ਼ੀ ਪਾਇਆ ਗਿਆ। ਵਿਭਾਗ ਨੇ 311 ਧਾਰਾ ਤਹਿਤ ਕਾਰਵਾਈ ਕਰਦਿਆਂ ਹੌਲਦਾਰ ਡਿਸਮਿਸ ਕਰ ਦਿੱਤਾ ਹੈ। ਪੁਲਿਸ ਨੇ ਉਸ ਵੱਲੋਂ ਡਕੈਤੀ ਲਈ ਵਰਤੇ ਸਕੂਟਰ, ਬਾਇਕ ਅਤੇ ਚਾਕੂ ਵੀ ਬਰਾਮਦ ਕਰ ਲਏ ਹਨ।