ਪੋਸਟ ਮੈਟ੍ਰਿਕ ਸਕਾਲਰਸ਼ਿਪ ’ਚ ਘਪਲੇ, ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਦਾਖ਼ਲਾ
ਏਬੀਪੀ ਸਾਂਝਾ
Updated at:
16 Nov 2018 10:06 AM (IST)
NEXT
PREV
ਚੰਡੀਗੜ੍ਹ: ਐਸਸੀ-ਬੀਸੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਚੱਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨ 'ਤੇ ਕੱਲ੍ਹ ਅਕਾਲੀ ਦਲ ਵੱਲੋਂ ਜਲੰਧਰ ਵਿੱਚ ਧਰਨਾ ਦਿੱਤਾ ਗਿਆ ਸੀ। ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਸਕੀਮ ਸਬੰਧੀ ਕੈਪਟਨ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਇਸ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਇੱਕ ਲੱਖ ਤੋਂ ਜ਼ਿਆਦਾ ਵਿਦਿਆਰਥੀ ਸਕਾਲਰਸ਼ਿਪ ਤਹਿਤ ਕਾਲਜਾਂ ਵਿੱਚ ਦਾਖ਼ਲਾ ਨਹੀਂ ਲੈ ਸਕੇ। ਕਾਲਜਾਂ ਵਿੱਚ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਫੰਡ ਨਾ ਆਉਣ ਕਰਕੇ ਕਾਲਜ ਪ੍ਰਸ਼ਾਸਨ ਵੀ ਪ੍ਰੇਸ਼ਾਨ ਹਨ। ਸਕਾਲਰਸ਼ਿਪ ਸਕੀਮ ਤਹਿਤ ਸਰਕਾਰ ਵੱਲ ਵੱਡੀ ਰਕਮ ਬਕਾਇਆ ਹੈ।
‘ਏਬੀਪੀ ਸਾਂਝਾ’ ਨੇ ਜਦ ਸਬੰਧਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਕਈ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਦਾਖ਼ਲਾ ਹੀ ਨਹੀਂ ਮਿਲਿਆ। ਜਲੰਧਰ ਦਕੋਹਾ ਦੇ ਰਹਿਣ ਵਾਲੇ ਦੀਪਕ ਬਸਰਾਂ ਨੇ ਇਸੇ ਸਾਲ ਆਈਟੀਆਈ ਕੀਤੀ। ਇਸ ਤੋਂ ਬਾਅਦ ਡਿਪਲੋਮਾ ਕਰਨਾ ਸੀ ਪਰ ਕਾਲਜ ਵਿੱਚ ਦਾਖ਼ਲਾ ਨਹੀਂ ਮਿਲਿਆ। ਦੀਪਕ ਨੇ ਹੁਣ ਤਕ ਦੀ ਪੜ੍ਹਾਈ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਕੀਤੀ ਸੀ ਪਰ ਉੱਥੇ ਵੀ ਸਕਾਲਰਸ਼ਿਪ ਦਾ ਫੰਡ ਨਾ ਆਉਣ ਕਰਨ ਚੱਕਰ ਹੀ ਪੈਂਦੇ ਰਹੇ। ਉਸ ਦੀਆਂ ਤਿੰਨ ਭੈਣਾਂ ਹਨ ਜਿਨ੍ਹਾਂ ਵਿੱਚੋਂ ਦੋ ਦਾ ਵਿਆਹ ਹੋ ਚੁੱਕਿਆ ਹੈ। ਪਿਤਾ ਮਹਿੰਦਰਪਾਲ ਕਾਰਪੇਂਟਰ ਦਾ ਕੰਮ ਕਰਦੇ ਹਨ।
ਦੀਪਕ ਵਾਂਗ ਪੰਜਾਬ ਦੇ ਕਈ ਵਿਦਿਆਰਥੀ ਇਸ ਸਾਲ ਕਾਲਜਾਂ ਵਿੱਚ ਦਾਖ਼ਲਾ ਨਹੀਂ ਲੈ ਸਕੇ। ਪਿੰਡ ਬੋਲੀਨਾ ਦਾ ਸਤਵਿੰਦਰ ਬਾਘਾ ਇੰਜੀਨੀਅਰ ਬਣ ਕੇ ਆਪਣੇ ਘਰ ਦੇ ਹਾਲਾਤ ਠੀਕ ਕਰਨਾ ਚਾਹੁੰਦਾ ਸਨ ਪਰ ਸਕਾਲਰਸ਼ਿਪ ਨਾ ਮਿਲਣ ਕਰਕੇ ਪੜ੍ਹਾਈ ਛੱਡਣੀ ਪਈ। ਸਤਵਿੰਦਰ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਹੈ। ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਭੈਣਾਂ ਦਾ ਵਿਆਹ ਵੀ ਕਰਨਾ ਹੈ। ਸਤਵਿੰਦਰ ’ਤੇ ਕਾਲਜ ਵੱਲੋਂ ਫੀਸ ਜਮ੍ਹਾ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਪਰਿਵਾਰ ਫੀਸ ਦੇਣ ਦੇ ਸਮਰਥ ਨਹੀਂ ਸੀ। ਇਸ ਕਰਕੇ ਸਤਵਿੰਦਰ ਨੇ ਪੜ੍ਹਾਈ ਵਿੱਚੇ ਛੱਡ ਦਿੱਤੀ।
ਇਹ ਵੀ ਪੜ੍ਹੋ- ਸਿੱਖਿਆ ਮੰਤਰੀ ਸੋਨੀ ਦੀ ਸਖਤੀ ਨੇ ਵਿਗਾੜਿਆ ਸਕੂਲਾਂ ਦਾ ਮਾਹੌਲ, ਮਾਪੇ ਤਾਲੇ ਜੜਨ ਲੱਗੇ
ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਰਕਾਰ ਜਾਣ-ਬੁੱਝ ਕੇ ਸਕੀਮ ਵਿੱਚ ਰੇੜ੍ਹਕਾ ਪਾ ਰਹੀ ਹੈ ਤਾਂ ਜੋ ਦਲਿਤ ਵਿਦਿਆਰਥੀ ਪੜ੍ਹ-ਲਿਖ ਨਾ ਸਕਣ। ਸਕਾਲਰਸ਼ਿਪ ਲਈ ਦੂਜੇ ਵਿਦਿਆਰਥੀਆਂ ਨਾਲ ਧਰਨਾ ਲਾਉਣ ਵਾਲੇ ਦੀਪਕ ਬਾਲੀ ਨੇ ਕਿਹਾ ਕਿ ਸਰਕਾਰ ਬੱਚਿਆਂ ਨੂੰ ਤੰਗ ਕਰ ਰਹੀ ਹੈ। ਇਸ ਲਈ ਉਹ ਪੜ੍ਹਾਈ ਛੱਡ ਰਹੇ ਹਨ।

- - - - - - - - - Advertisement - - - - - - - - -