ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੰਗਲਵਾਰ ਤਕ ਪੰਜਾਬ ਤੇ ਹਰਿਆਣਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਕਣਕ ਦੀ ਵਾਢੀ ਸਿਖਰਾਂ 'ਤੇ ਹੈ ਤੇ ਇਸ ਦੌਰਾਨ ਮੌਸਮ ਵਿੱਚ ਅਚਾਨਕ ਆਈ ਇਹ ਤਬਦੀਲੀ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਕੋਰੋਨਾ ਕਾਰਨ ਲੱਗੇ ਲੌਕਡਾਊਨ ਕਰਕੇ ਕਿਸਾਨਾਂ ਨੂੰ ਪਹਿਲਾਂ ਹੀ ਆਪਣੀ ਜਿਣਸ ਵੱਢਣ ਤੇ ਫਿਰ ਵੇਚਣ ਵਿੱਚ ਕਾਫੀ ਤਕਲੀਫ ਆ ਰਹੀ ਹੈ ਤੇ ਹੁਣ ਮੌਸਮ ਵੀ ਕਹਿਰਵਾਨ ਹੋ ਰਿਹਾ ਹੈ।
ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ 50-75% ਹੈ ਹਾਲਾਂਕਿ, ਆਉਂਦੇ ਦੋ ਦਿਨਾਂ ਵਿੱਚ ਇਹ ਸੰਭਾਵਨਾ ਘੱਟ ਰਹੀ ਹੈ ਪਰ ਮੌਸਮੀ ਬਦਲਾਅ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਵਿਭਾਗ ਮੁਤਾਬਕ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਵਗਣ ਕਾਰਨ ਇਹ ਤਬਦੀਲੀ ਆਈ ਹੈ।
ਇਸ ਤਬਦੀਲੀ ਕਾਰਨ ਕੌਮੀ ਰਾਜਧਾਨੀ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਗਰਜ ਨਾਲ ਤੇਜ਼ ਬਾਰਸ਼ ਹੋਈ। ਐਤਵਾਰ ਸਵੇਰੇ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪਿਆ।
ਲੌਕਡਾਊਨ ਮਗਰੋਂ ਕਿਸਾਨਾਂ 'ਤੇ ਕੁਦਰਤ ਕਹਿਰਵਾਨ, ਮੌਸਮ ਵਿਭਾਗ ਦੀ ਚੇਤਾਵਨੀ
ਏਬੀਪੀ ਸਾਂਝਾ
Updated at:
26 Apr 2020 12:44 PM (IST)
ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ 50-75% ਹੈ ਹਾਲਾਂਕਿ, ਆਉਂਦੇ ਦੋ ਦਿਨਾਂ ਵਿੱਚ ਇਹ ਸੰਭਾਵਨਾ ਘੱਟ ਰਹੀ ਹੈ ਪਰ ਮੌਸਮੀ ਬਦਲਾਅ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ।
ਫਾਈਲ ਤਸਵੀਰ
- - - - - - - - - Advertisement - - - - - - - - -