ਚੰਡੀਗੜ੍ਹ: ਖੇਡਾਂ ਦੇ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੇ ਪੰਜਾਬ ਦੀ ਜਵਾਨੀ ਦੇ ਨਸ਼ਿਆਂ ਵੱਲ ਜਾਣ ਦਾ ਡੂੰਗਾ ਦਰਦ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਨੌਜਵਾਨ ਖਿਡਾਰੀਆਂ ਨੂੰ ਕੋਚਾਂ ਤੇ ਗਰਾਊਂਡਾਂ ਦੀ ਜ਼ਰੂਰਤ ਹੈ। ਇਨ੍ਹਾਂ ਸ਼ਖ਼ਸੀਅਤਾਂ ਦੇ ਬੱਚੇ ਇਨ੍ਹਾਂ ਨੂੰ ਸਵਾਲ ਕਰਦੇ ਹਨ ਕਿ ਆਖਿਰਕਾਰ ਇਨ੍ਹਾਂ ਖੇਡਣ ਦੇ ਬਾਵਜੂਦ ਕੀ ਮਿਲਿਆ?


ਇਸ ਮੌਕੇ ਕਿਹਾ ਗਿਆ ਕਿ ਖੇਡ ਦੀਆਂ ਗਰਾਊਂਡਾਂ ਨਸ਼ੇ ਦੇ ਅੱਡਿਆਂ ਵਿੱਚ ਤਬਦੀਲ ਹੋ ਚੁੱਕੀਆਂ ਹਨ। ਨੌਜਵਾਨ ਪੀੜ੍ਹੀ ਦੇ ਪਰਿਵਾਰ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਣ ਲਈ ਮਜਬੂਰ ਹੋ ਚੁੱਕੇ ਹਨ। ਅਰਜੁਨ ਐਵਾਰਡ ਓਲੰਪੀਅਨ ਤੇ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਇਨ੍ਹਾਂ ਖਿਡਾਰੀਆਂ ਨੇ ਸਰਕਾਰਾਂ ਤੇ ਵੀ ਗੰਭੀਰ ਇਲਜ਼ਾਮ ਲਗਾਏ?


ਉਨ੍ਹਾਂ ਕਿਹਾ ਕਿ ਸੱਤਾ ਬਦਲਦੀ ਹੈ ਪਰ ਹਾਲਾਤ ਨਹੀਂ ਬਦਲਦੇ। ਖਿਡਾਰੀ ਅੱਜ ਵੀ ਉਸੇ ਤਰ੍ਹਾਂ ਜੂਝਦਾ ਹੈ। ਖਿਡਾਰੀਆਂ ਨੂੰ ਨੌਕਰੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਕਿ ਉਹ ਪੰਜਾਬ ਤੋਂ ਬਾਹਰ ਜਾ ਕੇ ਖੇਡਣ 'ਤੇ ਮਜਬੂਰ ਨਾ ਹੋਣ। ਪੰਜਾਬ ਵਿੱਚ ਹੁਨਰ ਦੀ ਕਮੀ ਨਹੀਂ, ਪਰ ਮੌਕਿਆਂ ਦੀ ਕਮੀ ਜ਼ਰੂਰ ਹੈ।