ਪਠਾਨਕੋਟ: ਤਾਰਾਗੜ੍ਹ ਪੁਲਿਸ ਨੇ ਬੀਤੀ ਰਾਤ ਇੱਕ ਸ਼ਖ਼ਸ ਨੂੰ ਕਾਬੂ ਕੀਤਾ ਹੈ ਜੋ ਮਜ਼ਦੂਰ ਵਜੋਂ ਮਾਰਬਲ ਦੀ ਦੁਕਾਨ 'ਤੇ ਕੰਮ ਕਰਦਾ ਸੀ ਪਰ ਅਸਲ ਵਿੱਚ ਹਥਿਆਰਾਂ ਦਾ ਸੌਦਾਗਰ ਨਿਕਲਿਆ। ਇਹ ਸ਼ਖ਼ਸ ਬਿਹਾਰ ਦਾ ਰਹਿਣ ਵਾਲਾ ਹੈ ਤੇ ਬਿਹਾਰ ਤੋਂ ਦੇਸੀ ਕੱਟੇ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਈਂ ਵੇਚਦਾ ਸੀ।
ਇਸ ਬਾਰੇ ਕਿਸੇ ਨੂੰ ਭਿਣਕ ਲੱਗ ਗਈ ਸੀ। ਉਸ ਕੋਲੋਂ ਦੇਸੀ ਕੱਟਾ ਖਰੀਦਣ ਵਾਲੇ ਕਿਸੇ ਸ਼ਖ਼ਸ ਨੇ ਪੁਲਿਸ ਨੂੰ ਇਸ ਦਾ ਇਤਲਾਹ ਦੇ ਦਿੱਤੀ। ਇਸ ਦੇ ਚੱਲਦਿਆਂ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਸ਼ਖ਼ਸ ਨੂੰ ਦੇਸੀ ਕੱਟੇ ਸਮੇਤ ਗ੍ਰਿਫ਼ਤਾਰ ਕਰ ਲਿਆ।
ਫਿਲਹਾਲ ਪੁਲਿਸ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪਤਾ ਲਾਇਆ ਜਾਏਗਾ ਕਿ
ਇਸ ਨੇ ਹੁਣ ਤਕ ਕਿੰਨੇ ਪਿਸਤੌਲ ਵੇਚੇ ਹਨ ਤੇ ਕਿਨ੍ਹਾਂ ਨਾਲ ਸੌਦੇ ਦੀ ਗੱਲ ਚੱਲ ਰਹੀ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਿਹਾਰ ਤੋਂ ਲਿਆ ਕੇ ਪੰਜਾਬ 'ਚ ਦੇਸੀ ਕੱਟੇ ਵੇਚਣ ਵਾਲਾ ਪ੍ਰਵਾਸੀ ਮਜ਼ਦੂਰ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
07 Sep 2019 02:31 PM (IST)
ਤਾਰਾਗੜ੍ਹ ਪੁਲਿਸ ਨੇ ਬੀਤੀ ਰਾਤ ਇੱਕ ਸ਼ਖ਼ਸ ਨੂੰ ਕਾਬੂ ਕੀਤਾ ਹੈ ਜੋ ਮਜ਼ਦੂਰ ਵਜੋਂ ਮਾਰਬਲ ਦੀ ਦੁਕਾਨ 'ਤੇ ਕੰਮ ਕਰਦਾ ਸੀ ਪਰ ਅਸਲ ਵਿੱਚ ਹਥਿਆਰਾਂ ਦਾ ਸੌਦਾਗਰ ਨਿਕਲਿਆ। ਇਹ ਸ਼ਖ਼ਸ ਬਿਹਾਰ ਦਾ ਰਹਿਣ ਵਾਲਾ ਹੈ ਤੇ ਬਿਹਾਰ ਤੋਂ ਦੇਸੀ ਕੱਟੇ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਈਂ ਵੇਚਦਾ ਸੀ।
- - - - - - - - - Advertisement - - - - - - - - -