ਬਠਿੰਡਾ: ਇੱਥੇ ਇੱਕ ਮੰਦਰ ਦੇ ਪੁਜਾਰੀ ਉੱਪਰ 10 ਸਾਲਾ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਦੇ ਮੰਦਰ ਦਾ ਹੈ। ਪੁਲਿਸ ਮੁਤਾਬਕ ਪੁਜਾਰੀ ਨੇ ਲੜਕੀ ਨੂੰ ਨਸ਼ੀਲਾ ਪ੍ਰਸ਼ਾਦ ਖਵਾ ਕੇ ਅਗਵਾ ਕੀਤਾ ਸੀ। ਉਸ ਦੀ ਨੀਅਤ ਬੱਚੀ ਨਾਲ ਦੁਸ਼ਕਰਮ ਕਰਨ ਦੀ ਸੀ। ਪੁਲਿਸ ਧਾਰਾ 363 ਤੇ 366 ਤਹਿਤ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ। ਬਠਿੰਡਾ ਦੇ ਪਰਸਰਾਮ ਨੇੜੇ ਜੋਗੀ ਨਗਰ ਵਿੱਚ ਮੰਦਰ ਦੇਪੁਜਾਰੀ ਵੱਲੋਂ ਦਸ ਸਾਲਾ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਿਤਾ ਮੁਤਾਬਕ ਲੜਕੀ ਘਰੋਂ ਡਿਸ਼ ਦੇ ਰੀਚਾਰਜ ਕਰਾਉਣ ਗਈ ਸੀ ਤਾਂ ਰਸਤੇ 'ਚ ਮਿਲੇ ਪੁਜਾਰੀ ਨੇ ਬੱਚੀ ਨਾਲ ਦੁਸ਼ਕਰਮ ਕਰਨ ਦੀ ਨੀਅਤ ਦੇ ਚੱਲਦਿਆਂ ਉਸ ਨੂੰ ਬਹਿਲਾ-ਫੁਸਲਾ ਕੇ ਨਸ਼ੀਲਾ ਪ੍ਰਸਾਦ ਖਵਾ ਦਿੱਤਾ ਤੇ ਆਪਣੇ ਨਾਲ ਲੈ ਗਿਆ। ਇਸ ਤੋਂ ਪਹਿਲਾਂ ਕਿ ਪੁਜਾਰੀ ਕਿਸੇ ਪਾਸੇ ਗਾਇਬ ਹੁੰਦਾ ਪਰਿਵਾਰ ਨੂੰ ਸ਼ੱਕ ਪੈ ਗਿਆ ਤੇ ਉਨ੍ਹਾਂ ਪੁਲਿਸ ਨੂੰ ਨਾਲ ਲੈ ਕੇ ਪੁਜਾਰੀ ਦੀ ਭਾਲ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਦੂਜੇ ਪਾਸੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਪੁਜਾਰੀਆਂ ਧਰਮ ਨੂੰ ਬਦਨਾਮ ਕੀਤਾ ਹੋਇਆ ਹੈ। ਅਜਿਹੇ ਲੋਕਾਂ ਦੇ ਚੱਲਦੇ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਇਸ ਪੁਜਾਰੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।