ਬਠਿੰਡਾ: ਇੱਥੇ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੇ ਨੇ ਗੁਸਲਖ਼ਾਨੇ ਦੀ ਗਰਿੱਲ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ।
ਅੰਮ੍ਰਿਤਪਾਲ ਸਿੰਘ ਬਲਾਤਕਾਰ ਦੇ ਦੋਸ਼ (ਧਾਰਾ 376) ਹੇਠ 20 ਸਾਲ ਦੀ ਕੈਦ ਤੇ ਤਿੰਨ ਲੱਖ ਵੀਹ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੋਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।