ਫ਼ਰੀਦਕੋਟ: ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਪਾਰਟੀ ਨੇ ਇਸ ਵਾਰ ਵੀ ਉਮੀਦਵਾਰ ਐਲਾਨਿਆ ਹੈ। ਅੱਜ ਉਹ ਨਾਮਜ਼ਦਗੀ ਭਰਨ ਤਾਂ ਆਏ ਪਰ ਆਪਣੇ ਕਾਗ਼ਜ਼ ਹੀ ਘਰ ਭੁੱਲ ਆਏ। ਅਜਿਹੇ ਵਿੱਚ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।
ਪ੍ਰੋ. ਸਾਧੂ ਸਿੰਘ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਬਹੁਤ ਹੀ ਸਾਦੇ ਢੰਗ ਨਾਲ ਚੋਣ ਅਫ਼ਸਰ ਦੇ ਦਫ਼ਤਰ ਪੁਹੰਚੇ, ਪਰ ਨਾਮਜ਼ਦਗੀ ਪੱਤਰਾਂ ਨੂੰ ਸਹੀ ਤਰੀਕੇ ਨਾਲ ਭਰਨਾ ਭੁੱਲ ਗਏ। ਸਾਧੂ ਸਿੰਘ ਆਪਣੇ ਕੁਝ ਲੋੜੀਂਦੇ ਦਸਤਾਵੇਜ਼ ਘਰ ਭੁੱਲ ਆਏ। ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਵ ਰਾਜ ਨੇ ਉਨ੍ਹਾਂ ਦੇ ਅਧੂਰੇ ਨਾਮਜ਼ਦਗੀ ਕਾਗ਼ਜ਼ ਨਹੀਂ ਪ੍ਰਾਪਤ ਕੀਤੇ। ਰੀਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ ਤਿੰਨ ਵਜੇ ਤਕ ਦਾ ਸਮਾਂ ਦਿੱਤਾ, ਪਰ ਉਹ ਤੈਅ ਸਮੇਂ ਵਿੱਚ ਮੁੜ ਤੋਂ ਪਹੁੰਚਣ 'ਚ ਸਫਲ ਨਾ ਹੋ ਸਕੇ।
ਇਹ ਘਟਨਾ ਵਾਪਰਨ 'ਤੇ ਸਾਧੂ ਸਿੰਘ ਨੇ ਕਿਹਾ ਕਿ ਜੇਕਰ ਕਾਗ਼ਜ਼ ਭਰਨ ਵਿੱਚ ਕਮੀ ਰਹਿ ਗਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਐਮਪੀ ਫੇਲ੍ਹ ਹੋ ਗਿਆ। ਪ੍ਰੋ. ਸਾਧੂ ਸਿੰਘ ਕੋਲ ਹੁਣ ਨਾਮਜ਼ਦਗੀ ਦਾਇਰ ਕਰਨ ਲਈ ਸਿਰਫ ਇੱਕ ਦਿਨ ਬਚ ਗਿਆ ਹੈ। ਆਉਣ ਵਾਲੇ ਦੋ ਦਿਨ ਚੋਣ ਅਧਿਕਾਰੀ ਛੁੱਟੀ 'ਤੇ ਹਨ ਤੇ ਸਿਰਫ 29 ਅਪਰੈਲ ਨੂੰ ਹੀ ਨਾਮਜ਼ਦਗੀਆਂ ਪ੍ਰਾਪਤ ਕਰਨਗੇ।
ਨਾਮਜ਼ਦਗੀ ਭਰਨ ਗਏ 'ਆਪ' ਦੇ ਐਮਪੀ ਨੇ ਚਾੜ੍ਹਿਆ ਚੰਨ, ਬੇਰੰਗ ਪਰਤੇ
ਏਬੀਪੀ ਸਾਂਝਾ
Updated at:
26 Apr 2019 06:37 PM (IST)
ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਵ ਰਾਜ ਨੇ ਉਨ੍ਹਾਂ ਦੇ ਅਧੂਰੇ ਨਾਮਜ਼ਦਗੀ ਕਾਗ਼ਜ਼ ਨਹੀਂ ਪ੍ਰਾਪਤ ਕੀਤੇ। ਰੀਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ ਤਿੰਨ ਵਜੇ ਤਕ ਦਾ ਸਮਾਂ ਦਿੱਤਾ, ਪਰ ਉਹ ਤੈਅ ਸਮੇਂ ਵਿੱਚ ਮੁੜ ਤੋਂ ਪਹੁੰਚਣ 'ਚ ਸਫਲ ਨਾ ਹੋ ਸਕੇ।
- - - - - - - - - Advertisement - - - - - - - - -