ਦਰਜਾ ਚਾਰ ਕਰਮਚਾਰੀਆਂ ਨੇ ਨੰਗੇ ਧੜ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਏਬੀਪੀ ਸਾਂਝਾ | 10 Oct 2016 03:08 PM (IST)
ਮੋਹਾਲੀ : ਪੰਜਾਬ ਦੇ ਸਿੱਖਿਆ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਮੋਹਾਲੀ 'ਚ ਰੋਸ ਰੈਲੀ ਕੱਢੀ ਗਈ। ਇਨ੍ਹਾਂ ਕਰਮਚਾਰੀਆਂ ਨੇ ਨੰਗੇ ਧੜ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੰਜਾਬ ਸਕੂਲ ਸਿਖਿਆ ਬੋਰਡ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਇਹ ਲੋਕ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਰਨ ਵਰਤ ਤੇ ਬੈਠਣਗੇ ਦੀ ਵੀ ਧਮਕੀ ਦਿੱਤੀ। ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ 'ਚ ਵਾਧਾ ਕੀਤਾ ਜਾਵੇ। ਜਿਸ ਦੀ ਇਹ ਕਰਮਚਾਰੀ ਸਾਲ 1986 ਤੋਂ ਉਡੀਕ ਕਰ ਰਹੇ ਹਨ। ਪਰ ਅੱਜ ਤੱਕ ਸਰਕਾਰ ਨੇ ਇੰਨਾ ਦੀਆਂ ਤਨਖ਼ਾਹਾਂ 'ਚ ਕੋਈ ਵਾਧਾ ਨਹੀਂ ਕੀਤਾ ਹੈ। ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਆਪਣੀ ਇਸ ਮੰਗ ਨੂੰ ਲੈ ਕੇ ਇਨ੍ਹਾਂ ਵੱਲੋਂ ਕਈ ਵਾਰ ਧਰਨੇ ਵੀ ਦਿੱਤੇ ਗਏ, ਭੁੱਖ ਹੜਤਾਲ ਵੀ ਕੀਤੀ ਗਈ, ਪਰ ਨਾ ਤਾਂ ਇਨ੍ਹਾਂ ਦੀਆਂ ਮੰਗਾ ਮੰਨੀਆਂ ਗਈਆਂ ਤੇ ਨਾਂ ਹੀ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਨ੍ਹਾਂ ਦੀ ਸੁੱਧ ਲੈਣ ਪਹੁੰਚਿਆ।