ਚੰਡੀਗੜ੍ਹ: ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਲੋਕ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਨੂੰ ਲੋਕਾਂ ਦੇ ਰੋਸ ਦਾ ਸਭ ਤੋਂ ਵੱਧ ਸਾਹਮਣਾ ਬਠਿੰਡਾ ਹਲਕੇ ਵਿੱਚ ਕਰਨਾ ਪੈ ਰਿਹਾ ਹੈ। ਇੱਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਚੋਣ ਲੜ ਰਹੀ ਹੈ। ਇਸ ਲਈ ਬਠਿੰਡਾ ਫਤਹਿ ਕਰਨਾ ਬਾਦਲ ਪਰਿਵਾਰ ਦੇ ਵੱਕਾਰ ਦਾ ਸਵਾਲ ਹੈ।
ਇਸ ਲਈ ਜਿਉਂ-ਜਿਉਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਤਾਂ ਰੋਸ ਪ੍ਰਦਰਸ਼ਨ ਵੀ ਤਿੱਖੇ ਹੁੰਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਾਲੀਆਂ ਝੰਡੀਆਂ ਹੀ ਵਿਖਾਈਆਂ ਜਾਂਦੀਆਂ ਸੀ ਪਰ ਸ਼ਨੀਵਾਰ ਨੂੰ ਹਲਕਾ ਮੌੜ ਦੇ ਪਿੰਡਾਂ ’ਚ ਪਹਿਲੀ ਵਾਰ ਸੰਗਠਤ ਰੂਪ ਵਿੱਚ ਸੰਗਤਾਂ ਵੱਲੋਂ ਹਰਸਿਮਰਤ ਨੂੰ ਪਿੰਡ ਹੀ ਨਾ ਵੜਨ ਦਿੱਤਾ। ਇਹ ਰੋਸ ਪ੍ਰਦਰਸ਼ਨ ਹਿੰਸਕ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਸੀ।
ਪਿੰਡ ਮੰਡੀ ਕਲਾਂ ’ਚ ਰੋਸ ਪ੍ਰਦਰਸ਼ਨ ਇੰਨਾ ਤਿੱਖਾ ਹੋ ਗਿਆ ਕਿ ਹਰਸਿਮਰਤ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ। ਉਨ੍ਹਾਂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉੱਠ ਕੇ ਚੋਣ ਜਲਸੇ ਲਈ ਧਰਮਸ਼ਾਲਾ ’ਚ ਪੁੱਜੇ ਤਾਂ ਵਿਰੋਧੀ ਧਿਰ ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਜਿਸ ’ਚ ਪੁਲਿਸ ਮੁਲਾਜ਼ਮ ਦੇ ਸੱਟਾਂ ਲੱਗੀਆਂ। ਪੁਲਿਸ ਨੇ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਤੇ ਕੁਝ ਬੰਦੇ ਹਿਰਾਸਤ ’ਚ ਲੈ ਲਏ।
ਬੇਸ਼ੱਕ ਅਕਾਲੀ ਦਲ ਇਲਜ਼ਾਮ ਲਾ ਰਿਹਾ ਹੈ ਕਿ ਇਹ ਕਾਂਗਰਸ ਦੀ ਸਜ਼ਿਸ਼ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸ ਤੋਂ ਵੀ ਪੂਰੇ ਔਖੇ ਹਨ ਪਰ ਉਨ੍ਹਾਂ ਨੂੰ ਬਾਦਲ ਪਰਿਵਾਰ ਵੱਡਾ ਦੋਸ਼ੀ ਲੱਗਦਾ ਹੈ। ਲੋਕਾਂ ਵਿੱਚ ਇਹ ਰੋਸ ਬਾਦਲ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਅਕਾਲੀ ਦਲ ਦੇ ਪੰਥਕ ਏਜੰਡੇ ਤੋਂ ਥਿੜਕਣ ਕਰਕੇ ਹੈ। ਇਸ ਕਰਕੇ ਹੀ ਅਕਾਲੀ ਦਲ ਦੇ ਕਈ ਟਕਸਾਲੀ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।
ਅਹਿਮ ਗੱਲ਼ ਇਹ ਵੀ ਹੈ ਕਿ ਦੋ ਸਾਲ ਤੋਂ ਸੱਤਾ 'ਤੇ ਕਾਬਜ਼ ਕਾਂਗਰਸ ਤੋਂ ਵੀ ਪੰਜਾਬ ਦੀ ਜਨਤਾ ਖੁਸ਼ ਨਹੀਂ। ਇਸ ਲਈ ਲੋਕ ਸਭਾ ਚੋਣਾਂ ਵਿੱਚ ਲੋਕਾਂ ਕੋਲ ਸੱਤਾਧਿਰ ਖਿਲਾਫ ਗੁੱਸਾ ਕੱਢਣ ਦਾ ਸੁਨਹਿਰੀ ਮੌਕਾ ਸੀ। ਇਸ ਦੇ ਉਲਟ ਜਨਤਾ ਦਾ ਇਹ ਗੱਸਾ ਸ਼੍ਰੋਮਣੀ ਅਕਾਲੀ ਦਲ ਖਿਲਾਫ ਨਿਕਲ ਰਿਹਾ ਹੈ। ਆਮ ਆਦਮੀ ਪਾਰਟੀ ਵੀ ਅੰਦਰੂਨੀ ਕਲੇਸ਼ ਕਰਕੇ ਪੂਰੀ ਤਰ੍ਹਾਂ ਖਿੱਲਰ ਗਈ ਹੈ। ਇਸ ਲਈ ਜਨਤਾ ਕੋਈ ਬਦਲ ਨਹੀਂ ਹੈ।
ਨਹੀਂ ਰੁਕ ਰਿਹਾ ਬਾਦਲਾਂ ਖਿਲਾਫ ਰੋਹ, ਹਰਸਿਮਰਤ ਬਾਦਲ ਮੁੱਖ ਨਿਸ਼ਾਨਾ
ਏਬੀਪੀ ਸਾਂਝਾ
Updated at:
12 May 2019 05:16 PM (IST)
ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਲੋਕ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਨੂੰ ਲੋਕਾਂ ਦੇ ਰੋਸ ਦਾ ਸਭ ਤੋਂ ਵੱਧ ਸਾਹਮਣਾ ਬਠਿੰਡਾ ਹਲਕੇ ਵਿੱਚ ਕਰਨਾ ਪੈ ਰਿਹਾ ਹੈ। ਇੱਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਚੋਣ ਲੜ ਰਹੀ ਹੈ। ਇਸ ਲਈ ਬਠਿੰਡਾ ਫਤਹਿ ਕਰਨਾ ਬਾਦਲ ਪਰਿਵਾਰ ਦੇ ਵੱਕਾਰ ਦਾ ਸਵਾਲ ਹੈ।
- - - - - - - - - Advertisement - - - - - - - - -