ਪਠਾਨਕੋਟ: ਸ਼੍ਰੀਨਗਰ ਵਿੱਚ ਤਨਾਅ ਕਾਰਨ ਬੰਦ ਹੋਈ ਅਮਰਨਾਥ ਯਾਤਰਾ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਐਤਵਾਰ ਨੂੰ ਪ੍ਰਦਰਸ਼ਨ ਕਰ ਧਮਕੀ ਦਿੱਤੀ ਹੈ। ਪਠਾਨਕੋਟ ਨੇੜੇ ਪ੍ਰਦਰਸ਼ਨ ਕਰ ਰਹੇ ਹਿੰਦੂ ਸੰਗਠਨਾਂ ਵੱਲੋਂ ਮਾਧੋਪੁਰ ਨੇੜੇ ਪਠਾਨਕੋਟ-ਜੰਮੂ ਹਾਈਵੇ ਨੂੰ ਜਾਮ ਕੀਤਾ ਗਿਆ। ਉਨ੍ਹਾ ਕਿਹਾ ਹੈ ਕਿ ਜੇਕਰ ਕੱਲ ਤਕ ਅਮਰਨਾਥ ਯਾਤਰਾ ਫਿਰ ਤੋਂ ਸ਼ੁਰੂ ਨਾ ਕੀਤੀ ਗਈ ਤਾਂ ਜੰਮੂ ਤੋਂ ਆ ਰਹਿਆਂ ਗੱਡਿਆਂ ਨੂੰ ਪੰਜਾਬ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ।   ਪ੍ਰਦਰਸ਼ਨਕਾਰਿਆਂ ਵਲੋਂ ਜੰਮੂ ਤੋਂ ਆ ਰਹੀਆਂ ਸਾਰੀਆਂ ਗੱਡੀਆਂ ਨੂੰ ਰੋਕ ਲਿਆ ਗਿਆ ਅਤੇ ਰੋਡ ਜਾਮ ਕਰਕੇ ਟਾਇਰਾਂ ਨੂੰ ਅੱਗ ਲਗਾ ਦਿੱਤੀ ਗਈ। ਮਿਲੀ ਜਾਨਕਾਰੀ ਮੁਤਾਬਿਕ ਹਾਲ ਤੱਕ ਸਿਰਫ ਜੰਮੂ ਤੋਂ ਆ ਰਹਿਆਂ ਗੱਡਿਆਂ ਨੂੰ ਹੀ ਰੋਕਿਆ ਜਾ ਰਿਹਾ ਸੀ। ਪਰ ਲਗੱਭਗ ਇੱਕ ਘੰਟਾ ਜਾਮ ਲਾਉਣ ਤੋਂ ਬਾਅਦ ਜਾਮ ਖੋਲ ਦਿੱਤਾ ਗਿਆ। ਪ੍ਰਦਰਸ਼ਕਾਰਿਆਂ ਨੇ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੱਲ ਤਕ ਅਮਰਨਾਥ ਯਾਤਰਾ ਫਿਰ ਤੋਂ ਸ਼ੁਰੂ ਨਾ ਕੀਤੀ ਗਈ ਤਾਂ ਜੰਮੂ ਤੋਂ ਆ ਰਹਿਆਂ ਗੱਡਿਆਂ ਨੂੰ ਪੰਜਾਬ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ।   ਕਾਬਲੇਗੌਰ ਹੈ ਕਿ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੁਕਾਬਲੇ ਵਿੱਚ ਹੋਈ ਮੌਤ ਤੋਂ ਬਾਅਦ ਪੁਲਵਾਮਾ, ਅਨੰਤਨਾਗ ਤੇ ਸ੍ਰੀਨਗਰ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਘਾਟੀ ਵਿੱਚ ਤਣਾਅ ਨੂੰ ਵੇਖਦੇ ਹੋਏ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਇਸ ਕਰਕੇ ਬਹੁਤ ਸਾਰੇ ਯਾਤਰੀ ਜੰਮੂ ਬੇਸਕੈਂਪ ‘ਤੇ ਫਸੇ ਹੋਏ ਹਨ। ਰੇਲ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।