ਚੰਡੀਗੜ: ਪੰਜਾਬ ਯੂਨੀਵਰਸਿਟੀ (ਪੀਯੂ) ਨੇ ਪਹਿਲੀ ਵਾਰ ਆਪਣੇ ਨਾਲ ਸਬੰਧਤ ਕਾਲਜਾਂ 'ਚ ਵਜ਼ੀਫੇ ਹਾਸਲ ਕਰਨ ਲਈ ਅਰਜ਼ੀਆਂ ਦੇ ਫਾਰਮੈਟ 'ਚ ਟਰਾਂਸਜੈਂਡਰ ਅਤੇ ਯੁਵਕ ਭਲਾਈ ਦੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਹਨ। ਇਹ ਫੈਸਲਾ ਕਾਲਜ ਡਿਵੈਲਪਮੈਂਟ ਕੌਂਸਲ (ਸੀ.ਡੀ.ਸੀ.) ਨੇ ਸ਼ੁੱਕਰਵਾਰ ਨੂੰ ਉਪ ਕੁਲਪਤੀ (ਵੀਸੀ) ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ


ਮੀਟਿੰਗ ਦੌਰਾਨ ਸੀਡੀਸੀ ਨੇ ਸ਼੍ਰੇਣੀਆਂ ਨੂੰ 60 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ। ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ 'ਚ ਵਜ਼ੀਫੇ ਪ੍ਰਾਪਤ ਕਰਨ ਲਈ ਸਰੀਰਕ ਤੌਰ 'ਤੇ ਅਪਾਹਜ, ਮੈਰਿਟ-ਕਮ-ਮੀਨਸ, ਖੇਡਾਂ, ਇਕਲੌਤੀ ਲੜਕੀ, ਏਡਜ਼/ਕੈਂਸਰ ਦੇ ਮਰੀਜ਼, ਨੌਜਵਾਨ ਭਲਾਈ ਅਤੇ ਟ੍ਰਾਂਸਜੈਂਡਰ ਵਿਦਿਆਰਥੀ ਸ਼ਾਮਲ ਕੀਤੇ ਹਨ।

ਫਿਲਹਾਲ ਅਜੇ ਤੱਕ ਸਕਾਲਰਸ਼ਿਪ ਲਈ  ਟ੍ਰਾਂਸਜੈਂਡਰ ਅਤੇ ਯੁਵਕ ਭਲਾਈ ਵਰਗਾਂ ਚੋਂ ਕੋਈ ਬਿਨੈ-ਪੱਤਰ ਪ੍ਰਾਪਤ ਨਹੀਂ ਹੋਇਆ ਹੈ।

Education Loan Information:

Calculate Education Loan EMI