ਵਿਦੇਸ਼ ’ਚ ਪੰਜਾਬੀ ਦਾ ਗੋਲ਼ੀ ਮਾਰ ਕੇ ਕਤਲ
ਏਬੀਪੀ ਸਾਂਝਾ | 15 Oct 2018 10:07 AM (IST)
ਚੰਡੀਗੜ੍ਹ: ਮਨੀਲਾ ਵਿੱਚ ਰਹਿੰਦੇ ਪਿੰਡ ਮਾਣੂਕੇ ਗਿੱਲ, ਜ਼ਿਲ੍ਹ ਮੋਗਾ ਦੇ ਨੌਜਵਾਨ ਕੁਲਦੀਪ ਸਿੰਘ (32) ਦਾ ਲੁਟੇਰਿਆਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਕੁਲਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਕੁਲਦੀਪ ਸਿੰਘ ਮਨੀਲਾ ਵਿੱਚ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਉਹ ਮੋਟਰ ਸਾਈਕਲ ’ਤੇ ਆਪਣੇ ਕੰਮ ’ਤੇ ਜਾ ਰਿਹਾ ਸੀ ਕਿ ਕੁਝ ਲੁਟੇਰਿਆਂ ਨੇ ਉਸ ’ਤੇ ਅੰਨ੍ਹੇ ਵਾਹ ਗੋਲ਼ੀਆਂ ਚਲਾ ਦਿੱਤੀਆਂ। ਜ਼ਖ਼ਮੀ ਕੁਲਦੀਪ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਕਤਲ ਦੀ ਸੂਚਨਾ ਮਿਲਣ ਬਾਅਦ ਕੁਲਦੀਪ ਦੇ ਪਰਿਵਾਰ ਤੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ।