ਪਨਬੱਸ ਤੇ ਰੋਡਵੇਜ਼ ਦੀ ਖੜਕੀ ! ਚੱਕਾ ਜਾਮ
ਏਬੀਪੀ ਸਾਂਝਾ | 05 Sep 2018 09:58 AM (IST)
ਚੰਡੀਗੜ੍ਹ: ਜ਼ਿਲ੍ਹਾ ਮੋਗਾ ਵਿੱਚ ਪਨਬਸ ਤੇ ਪੰਜਾਬ ਰੋਡਵੇਜ਼ ਵਿਚਾਲੇ ਬੱਸਾਂ ਨੂੰ ਲਾ ਕੇ ਬਹਿਸਬਾਜ਼ੀ ਹੋ ਗਈ ਜਿਸ ਕਰਕੇ ਅੱਜ ਪਨਬਸ ਵੱਲੋਂ ਚੱਕਾ ਜਾਮ ਕੀਤਾ ਗਿਆ। ਦਰਅਸਲ ਪੰਜਾਬ ਸਰਕਾਰ ਵੱਲੋਂ ਮੋਗਾ ਪਨਬਸ ਡਿਪੂ ਨੂੰ 10 ਨਵੀਂਆਂ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਸੀ ਪਰ ਇਨ੍ਹਾਂ ਵਿੱਚੋਂ ਚਾਰ ਨਵੀਆਂ ਬੱਸਾਂ ਪੰਜਾਬ ਰੋਡਵੇਜ਼ ਨੇ ਰੱਖ ਲਈਆਂ। ਇਸਦੀ ਵਜ੍ਹਾ ਕਰਕੇ ਪਨਬਸ ਤੇ ਰੋਡਵੇਜ਼ ਦੀ ਇਟਕ ਯੂਨੀਅਨ ਵਿੱਚ ਬਹਿਸਬਾਜ਼ੀ ਹੋ ਗਈ। ਬਹਿਸ ਮਗਰੋਂ ਪਨਬਸ ਵਰਕਰਾਂ ਨੇ ਧਰਨਾ ਵੀ ਲਗਾਇਆ। ਪਨਬਸ ਯੂਨੀਅਨ ਤੋਂ ਲਖਬੀਰ ਸਿੰਘ ਲਾਖਾ ਨੇ ਦੱਸਿਆ ਕਿ ਜੇਕਰ ਮੋਗਾ ਪਨਬਸ ਨੂੰ ਉਨ੍ਹਾਂ ਨੂੰ ਦਿੱਤੀਆਂ ਚਾਰੇ ਬੱਸਾਂ ਵਾਪਸ ਨਹੀ ਕੀਤੀਆਂ ਤਾਂ ਕੱਲ੍ਹ ਪੰਜਾਬ ਦੇ 6 ਪਨਬਸ ਡਿਪੂ ਹੜਤਾਲ ਕਰਨਗੇ। ਉੱਧਰ ਹਰਿਆਣਾ ਰੋਡਵੇਜ਼ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਤੇ ਹਰਿਆਣਾ ਰੋਡਵੇਜ਼ ਮੁਲਾਜ਼ਮ ਸੰਯੁਕਤ ਸੰਘਰਸ਼ ਕਮੇਟੀ ਨੇ ਐਸਮਾ ਤੋੜਨ ਦਾ ਐਲਾਨ ਕੀਤਾ ਹੈ। ਦੇਸ਼ ਦੇ ਨੌਂ ਸੂਬਿਆਂ ਵਿੱਚ ਕਿਲੋਮੀਟਰ ਸਕੀਮ ਤਹਿਤ 720 ਬੱਸਾਂ ਠੇਕੇ ’ਤੇ ਲੈਣ ਦੇ ਵਿਰੋਧ ਵਿੱਚ ਅੱਜ ਰੋਡਵੇਜ਼ ਬੱਸ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ਕਰ ਰਹੇ ਹਨ। ਜੀਂਦ ਵਿੱਚ ਅੱਜ ਚੱਕਾ ਜਾਮ ਕਰ ਰਹੇ ਰੋਡਵੇਜ਼ ਮੁਲਾਜ਼ਮਾਂ ’ਤੇ ਪੁਲਿਸ ਨੇ ਲਾਠੀ ਵੀ ਕੀਤਾ। ਕੁਝ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।