ਪੰਜਾਬ 'ਚ ਕੋਰੋਨਾ ਕਾਬੂ ਕਰਨ ਲਈ ਸਰਕਾਰ ਦਾ ਨਵਾਂ ਕਦਮ, ਸਰਕਾਰੀ ਹਸਪਤਾਲਾਂ 'ਚ ਮੁਫ਼ਤ ਹੋਵੇਗਾ ਕੋਰੋਨਾ ਟੈਸਟ
ਏਬੀਪੀ ਸਾਂਝਾ | 03 Sep 2020 07:06 PM (IST)
ਪੰਜਾਬ ਨੇ ਸਰਕਾਰੀ ਹਸਪਤਾਲਾਂ ਅਤੇ ਮੋਬਾਈਲ ਵੈਨਾਂ ਵਿਚ ਮੁਫਤ ਵਾਕ-ਇਨ ਕੋਰੋਨਾ ਟੈਸਟਿੰਗ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।
ਚੰਡੀਗੜ੍ਹ: ਪੰਜਾਬ ਨੇ ਸਰਕਾਰੀ ਹਸਪਤਾਲਾਂ ਅਤੇ ਮੋਬਾਈਲ ਵੈਨਾਂ ਵਿਚ ਮੁਫਤ ਵਾਕ-ਇਨ ਕੋਰੋਨਾ ਟੈਸਟਿੰਗ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।ਇਸ ਤੋਂ ਇਲਾਵਾ ਨਿੱਜੀ ਡਾਕਟਰਾਂ ਅਤੇ ਹਸਪਤਾਲਾਂ 'ਚ ਇਹ ਟੈਸਟ ਨਾਮਾਤਰ ਕੀਮਤ 250 ਰੁਪਏ ਤੋਂ ਵੱਧ ਦੀ ਨਹੀਂ ਕੀਤਾ ਜਾਵੇਗਾ।ਸਰਕਾਰ ਨੇ ਇਹ ਫੈਸਲਾ ਰਾਜ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸ ਨੂੰ ਵੇਖਦੇ ਹੋਏ ਕੀਤਾ ਹੈ। ਉਹ ਲੋਕ ਜੋ ਆਪਣੀ ਟੈਸਟ ਰਿਪੋਰਟ ਤੁਰੰਤ ਹਾਸਿਲ ਕਰਨਾ ਚਾਹੁੰਦੇ ਹਨ ਰੈਪਿਡ ਐਂਟੀਜੇਨ ਟੈਸਟਿੰਗ ਦੀ ਚੋਣ ਕਰ ਸਕਦੇ ਹਨ ਜਦੋਂ ਕਿ ਆਰਟੀ-ਪੀਸੀਆਰ ਟੈਸਟਿੰਗ ਵੀ ਇਸੇ ਤਰ੍ਹਾਂ ਉਪਲਬਧ ਹੋਵੇਗੀ। ਇਹ ਫੈਸਲਾ ਵੀਰਵਾਰ ਨੂੰ ਮੁੱਖ ਸਕੱਤਰ ਵਿਨੀ ਮਹਾਜਨ ਨੇ ਲਿਆ, ਜਿਨ੍ਹਾਂ ਨੇ ਕਿਹਾ ਕਿ ਸਰਕਾਰ ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਨੂੰ ਟੈਸਟਾਂ ਲਈ ਸਿਖਲਾਈ ਅਤੇ ਕਿੱਟਾਂ ਮੁਹੱਈਆ ਕਰਵਾਏਗੀ, ਜਿਨ੍ਹਾਂ ਨੂੰ ਬਿਨਾਂ ਕਿਸੇ ਪ੍ਰਸ਼ਨ ਪੁੱਛੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੇ ਅਧਾਰ ‘ਤੇ ਆਗਿਆ ਦਿੱਤੀ ਜਾਵੇਗੀ।