ਜੰਮੂ ‘ਚ ਅੱਤਵਾਦੀਆਂ ਨੇ ਕੀਤਾ ਪੰਜਾਬੀਆਂ ‘ਤੇ ਹਮਲਾ, ਸੀਐਮ ਅਮਰਿੰਦਰ ਨੇ ਕੀਤੀ ਨਿੰਦਾ
ਏਬੀਪੀ ਸਾਂਝਾ | 17 Oct 2019 08:22 AM (IST)
ਜੰਮੂ-ਕਸ਼ਮੀਰ ‘ਚ ਧਾਰਾ 370 ਹੱਟਣ ਅਤੇ ਸੁਰੱਖਿਆਬਲਾਂ ਦੀ ਕਾਰਵਾਈ ਤੋਂ ਅੱਤਵਾਦੀ ਬੌਖਲ਼ਾਏ ਹੋਏ ਹਨ। ਦਹਿਸ਼ਤਗਰਦ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 14 ਅਕਤੂਬਰ ਤੋਂ ਲੈ ਕੇ 16 ਅਕਤੂਬਰ ਤਕ ਅੱਤਵਾਦੀਆਂ ਨੇ ਇਸ ਤਰ੍ਹਾਂ ਦੀ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ।
ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਧਾਰਾ 370 ਹੱਟਣ ਅਤੇ ਸੁਰੱਖਿਆਬਲਾਂ ਦੀ ਕਾਰਵਾਈ ਤੋਂ ਅੱਤਵਾਦੀ ਬੌਖਲ਼ਾਏ ਹੋਏ ਹਨ। ਦਹਿਸ਼ਤਗਰਦ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 14 ਅਕਤੂਬਰ ਤੋਂ ਲੈ ਕੇ 16 ਅਕਤੂਬਰ ਤਕ ਅੱਤਵਾਦੀਆਂ ਨੇ ਇਸ ਤਰ੍ਹਾਂ ਦੀ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਬੁੱਧਵਾਰ ਨੂੰ ਸ਼ੋਪੀਆ ‘ਚ ਅੱਤਵਾਦੀਆਂ ਨੇ ਇੱਕ ਸੇਬ ਵਪਾਰੀ ਦਾ ਗੋਲੀ ਮਾਰ ਕਤਲ ਕਰ ਦਿੱਤਾ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਸ਼ੋਪੀਆਂ ‘ਚ ਰਾਜਸਥਾਨ ਦੇ ਟਰੱਕ ਡ੍ਰਾਈਵਰ ਨੂੰ ਦੋ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਹੁਣ ਫੇਰ ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਅੱਤਵਾਦੀਆਂ ਨੇ ਦੋ ਵਪਾਰੀਆਂ ਨੂੰ ਗੋਲੀ ਮਾਰੀ। ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਚਰਣਜੀਤ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਇਸ ਦੀ ਨਿੰਦਾ ਕੀਤੀ ਹੈ ਅਤੇ ਭਾਰਤ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਦੱਖਣੀ ਕਸ਼ਮੀਰ ਦੇ ਅੱਤਵਾਦੀ ਪ੍ਰਭਾਵਿੱਤ ਇਲਾਕੇ ਪੁਲਵਾਮਾ ‘ਚ ਛੱਤੀਸਗੜ੍ਹ ਦੇ ਇੱਕ ਮਜ਼ਦੂਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮਜ਼ਦੂਰ ਦੇ ਪਰਿਵਾਰ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।