Punjab Assembly Election 2022: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ 'ਰਾਜਨੀਤਕ ਸੈਲਾਨੀ' ਕਰਾਰ ਦਿੰਦਿਆਂ ਕਿਹਾ ਕਿ ਉਹ ਸੂਬੇ 'ਚ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਪਰ ਇਸ ਤੋਂ ਪਹਿਲਾਂ ਹੀ ਉਹ 'ਝੂਠੇ' ਵਾਅਦੇ ਕਰ ਕੇ ਆਏ ਹਨ।
ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ (Navjot Singh Sidhu) ਨੇ ਕੇਜਰੀਵਾਲ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦਿੱਲੀ 'ਚ ਅੱਠ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੇ ਸਿਰਫ਼ 440 ਨੌਕਰੀਆਂ ਹੀ ਦਿੱਤੀਆਂ ਹਨ।
ਕਾਂਗਰਸੀ ਆਗੂ (Congress Leader) ਨੇ ਕਿਹਾ ਕਿ ਆਓ (ਮੇਰੇ ਨਾਲ) ਪੰਜਾਬ ਵਿਚ ਕਿਤੇ ਵੀ ਬੈਠੋ। ਮੈਨੂੰ ਦਿੱਲੀ 'ਚ ਵੀ ਬੁਲਾਓ। ਤੁਹਾਡੇ ਘਰ ਬੈਠਾਂਗੇ ਟੀਵੀ ਚੈਨਲ ਵੀ ਲਿਆਵਾਂਗੇ। ਜੇਕਰ ਸਿੱਧੂ ਹਾਰ ਗਏ ਤਾਂ (ਮੈਂ) ਰਾਜਨੀਤੀ ਛੱਡ ਦੇਵਾਂਗਾ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਨਵੀਂ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪ੍ਰੈੱਸ ਕਾਨਫਰੰਸ 'ਚ ਅਪਸ਼ਬਦ ਬੋਲੇ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਗਾਲ੍ਹਾਂ ਕੱਢੀਆਂ। ਸਿੱਧੂ ਨੂੰ ਗਾਲ੍ਹਾਂ ਕੱਢਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : Weather Update : ਪਹਾੜਾਂ 'ਚ ਬਰਫਬਾਰੀ ਤੇ ਬਾਰਿਸ਼ ਤੋਂ ਬਾਅਦ ਪੰਜਾਬ ਸਣੇ ਦਿੱਲੀ 'ਚ ਠੰਢ ਦਾ ਪ੍ਰਕੋਪ, ਜਾਣੋ ਮੌਸਮ ਦਾ ਹਾਲ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: