ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (BJP) ਦੇ ਅੱਜਕੱਲ੍ਹ ਮਾੜੇ ਦਿਨ ਚੱਲ ਰਹੇ ਹਨ। ਬੀਜੇਪੀ ਦੀ ਹਰ ਚਾਲ ਪੁੱਠੀ ਪੈ ਰਹੀ ਹੈ। ਹੁਣ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਬੀਜੇਪੀ ਪੰਜਾਬ (BJP Punjab) ਵੱਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ (Official Facebook Page) 'ਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਪਾਈ ਪੋਸਟ 'ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ।




ਪੋਸਟ 'ਚ ਬੀਜੇਪੀ ਨੇ ਲਿਖਿਆ ਹੈ ਕਿ ''ਇਸ ਸਾਉਣੀ ਦੇ ਸੀਜ਼ਨ 'ਚ ਐਮਐਸਪੀ (MSP on Kharif Season) ਤੇ ਫ਼ਸਲਾਂ ਦੀ ਖ਼ਰੀਦ ਜਾਰੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 77,957.83 ਕਰੋੜ ਰੁਪਏ ਦਾ ਝੋਨਾ ਐਮਐਸਪੀ ਦੀ ਕੀਮਤ 'ਤੇ ਖ਼ਰੀਦਿਆ ਹੈ। ਖ਼ਰੀਦ ਦਾ 49% ਹਿੱਸਾ ਇਕੱਲੇ ਪੰਜਾਬ ਤੋਂ ਹੈ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਤੇ ਆਪਣਾ ਏਜੰਡਾ ਚਲਾ ਰਹੀਆਂ ਹਨ।''



ਇਸ ਬਾਰੇ ਹਾਰਪ ਫਾਰਮਰ ਨੇ ਸਪਸ਼ਟ ਕੀਤਾ ਕਿ ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ 'ਚ ਸਿੰਘੂ ਮੋਰਚੇ 'ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਪੋਸਟ 'ਤੇ ਲੋਕਾਂ ਵੱਲੋਂ ਬਗ਼ੈਰ ਕਿਸੇ ਘੋਖ-ਪੜਤਾਲ ਕੀਤੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਉਨ੍ਹਾਂ ਮਨ ਨੂੰ ਠੇਸ ਪਹੁੰਚੀ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਕਈ ਕੰਪਨੀਆਂ ਵੱਲੋਂ ਖ਼ੁਸ਼ਹਾਲ ਕਿਸਾਨ ਦਿਖਾਉਣ ਲਈ ਉਨ੍ਹਾਂ ਦੀ ਫ਼ੋਟੋ ਵਰਤੀ ਜਾ ਚੁੱਕੀ ਹੈ। ਹੁਣ ਉਹ ਇਸ ਤਾਜ਼ਾ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਇਸ ਫ਼ੋਟੋ ਤੁਰੰਤ ਰਿਪੋਰਟ ਕੀਤਾ ਜਾਵੇ। ਉਨ੍ਹਾਂ ਭਾਜਪਾ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਬੰਦੇ ਬਣੋ ਤੇ ਚੱਜ ਦੇ ਕੰਮ ਕਰੋ, ''ਭਾਪਾ ਥੋਡਾ ਤਾਂ ਸਿੰਘੂ ਬੈਠਾ''!

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪਹੁੰਚ ਮੋਦੀ ਨੇ ਕਹੀਆਂ ਵੱਡੀਆਂ ਗੱਲ਼ਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904