ਪੀਐਮ ਮੋਦੀ ਨੇ ਕਿਹਾ ਕਿ "ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਕੰਧਾਂ ਦਾ ਦੇਸ਼ ਵਿੱਚ ਇਤਿਹਾਸ ਹੈ, ਇੱਥੇ ਪੜ੍ਹ ਰਹੇ ਵਿਦਿਆਰਥੀ ਵਿਸ਼ਵ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਇੱਥੋਂ ਨਿਕਲੇ ਕਈ ਵਿਦਿਆਰਥੀਆਂ ਨਾਲ ਉਨ੍ਹਾਂ ਨੇ ਵਿਦੇਸ਼ਾਂ 'ਚ ਮੁਲਾਕਾਤ ਕੀਤੀ, ਜੋ ਹਮੇਸ਼ਾ ਹਾਸੇ-ਮਜ਼ਾਕ ਤੇ ਸ਼ੇਅਰ-ਓ-ਸ਼ਾਇਰੀ ਦੇ ਅੰਦਾਜ਼ 'ਚ ਗੁਆਚੇ ਰਹਿੰਦੇ ਹਨ।” ਉਨ੍ਹਾਂ ਨੇ ਕਿਹਾ, "ਮੈਂ ਤੁਹਾਡਾ ਸਭ ਦਾ ਧਨਵਾਦ ਕਰਦਾ ਹੈ ਕਿ ਏਐਮਯੂ ਦੇ ਸ਼ਤਾਬਦੀ ਸਮਾਗਮ ਦੇ ਇਸ ਇਤਿਹਾਸਕ ਮੌਕੇ ਮੈਨੂੰ ਆਪਣੀ ਖੁਸ਼ੀ ਨਾਲ ਜੁੜਨ ਦਾ ਮੌਕਾ ਦਿੱਤਾ।"
ਏਐਮਯੂ ਕੈਂਪਸ ਆਪਣੇ ਆਪ ਵਿੱਚ ਇੱਕ ਸ਼ਹਿਰ ਦੀ ਤਰ੍ਹਾਂ- ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਏਐਮਯੂ ਕੈਂਪਸ ਆਪਣੇ ਆਪ ਵਿਚ ਇੱਕ ਸ਼ਹਿਰ ਵਰਗਾ ਹੈ। ਕਈ ਵਿਭਾਗ, ਦਰਜਨਾਂ ਹੋਸਟਲ, ਹਜ਼ਾਰਾਂ ਅਧਿਆਪਕ-ਵਿਦਿਆਰਥੀ ਇੱਕ ਮਿਨੀ ਇੰਡੀਆ ਹੈ। ਇੱਥੇ ਇੱਕ ਪਾਸੇ ਉਰਦੂ ਸਿਖਾਈ ਜਾਂਦੀ ਹੈ, ਹਿੰਦੀ ਵੀ। ਜਦੋਂ ਅਰਬੀ ਨੂੰ ਸਿਖਾਇਆ ਜਾਂਦਾ ਹੈ ਤਾਂ ਸਭਿਆਚਾਰ ਵੀ ਸਿਖਾਇਆ ਜਾਂਦਾ ਹੈ।”
ਉਨ੍ਹਾਂ ਕਿਹਾ, “ਅੱਜ ਏਐਮਯੂ ਤੋਂ ਸਿੱਖਿਆ ਲੈ ਕੇ ਲੋਕਾਂ ਨੇ ਭਾਰਤ ਦੇ ਸਰਬੋਤਮ ਸਥਾਨਾਂ ਦੇ ਨਾਲ ਵਿਸ਼ਵ ਦੇ ਸੈਂਕੜੇ ਦੇਸ਼ਾਂ ਵਿੱਚ ਸਿਖਲਾਈ ਦਿੱਤੀ ਹੈ। ਏਐਮਯੂ ਦੇ ਪੜ੍ਹੇ ਲਿਖੇ ਲੋਕ ਦੁਨੀਆ 'ਚ ਕਿਤੇ ਵੀ ਹੋਣ ਭਾਰਤ ਦੇ ਸਭਿਆਚਾਰ ਨੂੰ ਦਰਸਾਉਂਦੇ ਹਨ।" ਪੀਐਮ ਮੋਦੀ ਨੇ ਕਿਹਾ, “ਏਐਮਯੂ ਨੇ ਕੋਰੋਨਾ ਦੇ ਇਸ ਸੰਕਟ ਦੇ ਸਮੇਂ ਦੌਰਾਨ ਵੀ ਜਿਸ ਤਰ੍ਹਾਂ ਸਮਾਜ ਦੀ ਮਦਦ ਕੀਤੀ ਉਹ ਬੇਮਿਸਾਲ ਹੈ। ਹਜ਼ਾਰਾਂ ਲੋਕਾਂ ਨੂੰ ਮੁਫਤ ਟੈਸਟ ਕਰਵਾਉਣਾ, ਆਇਸੋਲੇਸ਼ਨ ਵਾਰਡਾਂ, ਪਲਾਜ਼ਮਾ ਬੈਂਕਾਂ ਬਣਾਉਣਾ ਤੇ ਪ੍ਰਧਾਨ ਮੰਤਰੀ ਕੇਅਰ ਫੰਡ ਵਿਚ ਵੱਡੀ ਰਕਮ ਦਾ ਯੋਗਦਾਨ ਸਮਾਜ ਪ੍ਰਤੀ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।"
ਪਿਛਲੇ 100 ਸਾਲਾਂ ਦੌਰਾਨ ਏਐਮਯੂ ਨੇ ਦੁਨੀਆ ਦੇ ਕਈ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕੀਤਾ ਹੈ। ਇੱਥੇ ਉਰਦੂ, ਅਰਬੀ ਤੇ ਫ਼ਾਰਸੀ ਭਾਸ਼ਾਵਾਂ 'ਤੇ ਕੀਤੀ ਗਈ ਖੋਜ, ਇਸਲਾਮੀ ਸਾਹਿਤ ਦੀ ਖੋਜ, ਪੂਰੇ ਇਸਲਾਮੀ ਸੰਸਾਰ ਨਾਲ ਭਾਰਤ ਦੇ ਸੱਭਿਆਚਾਰਕ ਸਬੰਧਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਦੀ ਹੈ।- ਨਰਿੰਦਰ ਮੋਦੀ, ਪ੍ਰਧਾਨ ਮੰਤਰੀ, ਭਾਰਤ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 55 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕੋਈ ਪ੍ਰਧਾਨ ਮੰਤਰੀ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਿਹਾ ਹੈ। ਕੋਰੋਨਾ ਸੰਕਰਮਨ ਕਰਕੇ ਇਹ ਸ਼ਤਾਬਦੀ ਸਮਾਰੋਹ ਵਰਚੁਅਲ ਤਰੀਕੇ ਨਾਲ ਆਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਲਾਲ ਬਹਾਦੁਰ ਸ਼ਾਸਤਰੀ ਨੇ 55 ਸਾਲ ਪਹਿਲਾਂ 1964 'ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਗ੍ਰਾਮ ਵਿੱਚ ਪ੍ਰਧਾਨਮੰਤਰੀ ਵਜੋਂ ਸ਼ਮੂਲਿਅਤ ਕੀਤੀ ਸੀ।
ਦੱਸ ਦਈਏ ਕਿ ਸਰ ਸਯਦ ਅਹਿਮਦ ਨੇ 1875 ਵਿਚ ਮੁਹੰਮਦ ਐਂਗਲੋ-ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ ਸੀ। 1 ਦਸੰਬਰ 1920 ਨੂੰ ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਬਦਲ ਗਿਆ। ਯੂਨੀਵਰਸਿਟੀ ਦਾ ਉਦਘਾਟਨ 17 ਦਸੰਬਰ 1920 ਨੂੰ ਹੋਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904