ਚੰਡੀਗੜ੍ਹ: ਬੇਸ਼ੱਕ ਪੂਰੇ ਦੇਸ਼ ਵਿੱਚ ਬੇਜੀਪੀ ਨੇ ਇੱਕ ਵਾਰ ਆਪਣਾ ਲੋਹਾ ਮੰਨਵਾਇਆ ਹੈ ਪਰ ਪੰਜਾਬੀਆਂ ਨੇ ਭਗਵੀ ਪਾਰਟੀ ਦਾ ਕੋਈ ਬਹੁਤਾ ਸਾਥ ਨਹੀਂ ਦਿੱਤਾ। ਬੀਜੇਪੀ ਹਾਈਕਮਾਨ ਇਸ ਤੋਂ ਹੈਰਾਨ ਤੇ ਪ੍ਰੇਸ਼ਾਨ ਹੈ। ਇਸ ਲਈ ਬੀਜੇਪੀ ਪੰਜਾਬ ਵਿੱਚ ਅਜਿਹਾ ਚਿਹਰਾ ਲੱਭ ਰਹੀ ਹੈ ਜਿਸ ਨੂੰ ਸਿੱਖ ਤੇ ਦਲਿਤ ਵੋਟਰ ਵੀ ਸਵੀਕਾਰ ਕਰ ਲੈਣ। ਸੂਤਰਾਂ ਮੁਤਾਬਕ ਬੀਜੇਪੀ ਨੂੰ ਅਜੇ ਤੱਕ ਕੋਈ ਅਜਿਹਾ ਚਿਹਰਾ ਨਹੀਂ ਮਿਲਿਆ।
ਬੀਜੇਪੀ ਦੇ ਮੌਜੂਦਾ ਪ੍ਰਧਾਨ ਦਾ ਕਾਰਜਕਾਲ ਦਸੰਬਰ ਵਿੱਚ ਪੂਰਾ ਹੋ ਗਿਆ ਹੈ। ਇਸ ਲਈ ਬੀਜੇਪੀ ਹੁਣ ਅਗਲੇ ਪ੍ਰਧਾਨ ਦਾ ਐਲਾਨ ਕਰਨ ਲਈ ਕਾਹਲੀ ਹੈ। ਪਤਾ ਲੱਗਾ ਹੈ ਕਿ ਸੂਬਾਈ ਪ੍ਰਧਾਨ ਦੀ ਚੋਣ ਪ੍ਰਕਿਰਿਆ 16 ਤੇ 17 ਜਨਵਰੀ ਨੂੰ ਜਲੰਧਰ ਵਿੱਚ ਹੋਵੇਗੀ। ਪਾਰਟੀ ਵੱਲੋਂ ਨਿਯੁਕਤ ਕੀਤੇ ਚੋਣ ਨਿਗਰਾਨ ਅਨਿਲ ਸਰੀਨ ਮੁਤਾਬਕ ਸੂਬਾਈ ਪ੍ਰਧਾਨ ਲਈ 16 ਜਨਵਰੀ ਨੂੰ ਕਾਗਜ਼ ਦਾਖ਼ਲ ਕੀਤੇ ਜਾਣਗੇ ਤੇ 17 ਨੂੰ ਪ੍ਰਧਾਨ ਦੀ ਚੋਣ ਹੋਵੇਗੀ।
ਇਸ ਵੇਲੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਤਰੁਣ ਚੁੱਘ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਨਰਿੰਦਰ ਪਰਮਾਰ, ਰਾਕੇਸ਼ ਰਠੌੜ, ਪ੍ਰਵੀਨ ਬਾਂਸਲ, ਅਨਿਲ ਸਰੀਨ ਤੇ ਹਰਜੀਤ ਸਿੰਘ ਗਰੇਵਾਲ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਹਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਨਾਂ ਦੀ ਵੀ ਇਸ ਅਹੁਦੇ ਲਈ ਚਰਚਾ ਚੱਲ ਰਹੀ ਹੈ।
ਬੇਸ਼ੱਕ ਕਈ ਲੀਡਰ ਪ੍ਰਧਾਨਗੀ ਚਹੁੰਦੇ ਹਨ ਪਰ ਹਾਈਕਮਾਨ ਆਰਐਸਐਸ ਦੀ ਸਲਾਹ ਨਾਲ ਹੀ ਕਿਸੇ ਲੀਡਰ ਨੂੰ ਹਰੀ ਝੰਡੀ ਦੇਵੇਗੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਚੋਣ ਦੀ ਲੋੜ ਨਾਲ ਪਵੇ ਤੇ ਹਾਈਕਮਾਨ ਹੀ ਕਿਸੇ ਇੱਕ ਲੀਡਰ ਦਾ ਨਾਂ ਤੈਅ ਕਰ ਦੇਵੇ।
ਪੰਜਾਬ ਬੀਜੇਪੀ ਨੂੰ ਇਸ ਹਫਤੇ ਮਿਲੇਗਾ ਨਵਾਂ ਪ੍ਰਧਾਨ
ਏਬੀਪੀ ਸਾਂਝਾ
Updated at:
14 Jan 2020 01:15 PM (IST)
ਬੇਸ਼ੱਕ ਪੂਰੇ ਦੇਸ਼ ਵਿੱਚ ਬੇਜੀਪੀ ਨੇ ਇੱਕ ਵਾਰ ਆਪਣਾ ਲੋਹਾ ਮੰਨਵਾਇਆ ਹੈ ਪਰ ਪੰਜਾਬੀਆਂ ਨੇ ਭਗਵੀ ਪਾਰਟੀ ਦਾ ਕੋਈ ਬਹੁਤਾ ਸਾਥ ਨਹੀਂ ਦਿੱਤਾ। ਬੀਜੇਪੀ ਹਾਈਕਮਾਨ ਇਸ ਤੋਂ ਹੈਰਾਨ ਤੇ ਪ੍ਰੇਸ਼ਾਨ ਹੈ। ਇਸ ਲਈ ਬੀਜੇਪੀ ਪੰਜਾਬ ਵਿੱਚ ਅਜਿਹਾ ਚਿਹਰਾ ਲੱਭ ਰਹੀ ਹੈ ਜਿਸ ਨੂੰ ਸਿੱਖ ਤੇ ਦਲਿਤ ਵੋਟਰ ਵੀ ਸਵੀਕਾਰ ਕਰ ਲੈਣ। ਸੂਤਰਾਂ ਮੁਤਾਬਕ ਬੀਜੇਪੀ ਨੂੰ ਅਜੇ ਤੱਕ ਕੋਈ ਅਜਿਹਾ ਚਿਹਰਾ ਨਹੀਂ ਮਿਲਿਆ।
ਫ਼ਾਈਲ ਤਸਵੀਰ
- - - - - - - - - Advertisement - - - - - - - - -