ਬਾਦਲਾਂ ਦੀ ਅੱਖ ਸੈਣੀ ਤੇ ਸੁਨਿਆਰਾ ਭਾਈਚਾਰੇ 'ਤੇ
ਏਬੀਪੀ ਸਾਂਝਾ | 10 Sep 2016 03:24 PM (IST)
ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸੈਣੀ ਅਤੇ ਸੁਨਿਆਰੇ ਭਾਈਚਾਰੇ ਨੂੰ ਪੱਛੜੀਆਂ ਸ਼੍ਰੇਣੀਆਂ ਵਿਚ ਸ਼ਾਮਲ ਕਰਨ ਦੇ ਪ੍ਰਸਤਾਅ ਨੂੰ ਮਨਜ਼ੂਰੀ ਦੇ ਦਿੱਤੀ ਗਈ। ਚੰਡੀਗੜ੍ਹ ਵਿੱਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਗੁਰੂ ਰਾਮ ਦਾਸ ਅਤੇ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਦਾ ਪ੍ਰਸਤਾਅ ਵਿਧਾਨ ਸਭਾ 'ਚ ਪੇਸ਼ ਕਰਨ ਨੂੰ ਮਨਜ਼ੂਰੀ ਦਿੱਤੀ। ਜੀ. ਐਸ. ਟੀ. ਐਕਟ ਅਤੇ ਆਨੰਦ ਮੈਰਿਜ ਐਕਟ 'ਚ ਸੋਧ ਬਿੱਲ ਵੀ ਵਿਧਾਨ ਸਭਾ ਵਿਚ ਲਿਆਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਲੱਕੜੀ ਦੀ ਚੀਜ਼ਾਂ ਨੂੰ ਵੈਟ ਮੁਕਤ ਕਰਨ ਵੀ ਮੰਤਰੀ ਮੰਡਲ ਦੀ ਬੈਠਕ ਵਿਚ ਮਨਜ਼ੂਰੀ ਮਿਲ ਗਈ ਹੈ।