Punjab news: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚੰਡੀਗੜ੍ਹ ਵਿੱਚ ਬਣੇ ਭਾਜਪਾ ਦੇ ਮੇਅਰ ਨੂੰ ਲੈਕੇ ਕਿਹਾ ਕਿ ਭਾਜਪਾ ਨੇ ਜਿਸ ਤਰ੍ਹਾਂ ਆਪਣਾ ਮੇਅਰ ਬਣਾਇਆ ਹੈ, ਉਹ ਸ਼ਰੇਆਮ ਧੋਖਾਧੜੀ ਹੈ ਅਤੇ ਪੂਰੇ ਦੇਸ਼ ਇਸ ਨੂੰ ਦੇਖ ਰਿਹਾ ਹੈ।
ਉੱਥੇ ਹੀ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ‘ਤੇ ਬੋਲਦਿਆਂ ਹੋਇਆਂ ਕਿਹਾ ਕਿ ਕਾਂਗਰਸ 13 ਸੀਟਾਂ 'ਤੇ ਤਿਆਰੀ ਕਰ ਰਹੀ ਹੈ, ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ ਅਤੇ ਹਾਈਕਮਾਂਡ ਨੇ ਇਸ ਵਾਰ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕਾਂਗਰਸ ਜਲਦ ਹੀ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਜਾਰੀ ਕਰੇਗੀ।
ਨਵਜੋਤ ਸਿੱਧੂ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੇਰੇ ਦਾਇਰੇ 'ਚ ਨਹੀਂ ਹਨ। ਉਹ ਹਾਈਕਮਾਂਡ ਦੇ ਦਾਇਰੇ ਵਿੱਚ ਹੈ ਅਤੇ ਉਹ ਦੇਖ ਰਹੇ ਹਨ ਕਿ ਜੇਕਰ ਕੋਈ ਅਨੁਸ਼ਾਸਨਹੀਣਤਾ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਈ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਲ ਨੇ ਚੋਣ ਨਤੀਜਿਆਂ ਦਾ ਐਲਾਨ ਵੀ ਕੀਤਾ। ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਐਲਾਨਿਆ ਗਿਆ। ਮੇਅਰ ਦੀ ਚੋਣ ਲਈ ਕੁੱਲ 36 ਵੋਟਾਂ ਪਈਆਂ। ਇਨ੍ਹਾਂ ਵਿੱਚੋਂ ਭਾਜਪਾ ਦੇ ਹੱਕ ਵਿੱਚ 16 ਵੋਟਾਂ ਪਈਆਂ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ 12 ਵੋਟਾਂ ਪਈਆਂ। ਤਕਨੀਕੀ ਖਾਮੀਆਂ ਕਾਰਨ ਅੱਠ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ। 'ਆਪ' ਅਤੇ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ। ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਜਿਵੇਂ ਧੋਖਾਧੜੀ ਕਰਕੇ ਭਾਜਪਾ ਨੇ ਆਪਣਾ ਮੇਅਰ ਬਣਾਇਆ ਹੈ, ਉਹ ਸ਼ਰੇਆਮ ਧੋਖਾਧੜੀ ਹੈ।
ਇਹ ਵੀ ਪੜ੍ਹੋ: Chandigarh mayor election result: ਚੰਡੀਗੜ੍ਹ ਮੇਅਰ ਚੋਣ ਮਾਮਲੇ 'ਚ ਆਮ ਆਦਮੀ ਪਾਰਟੀ ਜਾਵੇਗੀ ਸੁਪਰੀਮ ਕੋਰਟ