ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਹਰਾਉਣ ਦੇ ਮਾਮਲੇ 'ਚ ਹਰਿਆਣਾ ਦੇ ਮੁਕਾਬਲੇ ਪੰਜਾਬ ਤਕੜਾ ਹੋ ਕੇ ਨਿੱਤਰਿਆ ਹੈ। ਪਿਛਲੇ ਪੰਜ ਦਿਨਾਂ 'ਚ ਹਰਿਆਣਾ 'ਚ ਰਿਕਵਰੀ ਰੇਟ 'ਚ 26 ਫੀਸਦ ਗਿਰਾਵਟ ਆਈ ਹੈ। ਉੱਥੇ ਹੀ ਪੰਜਾਬ 'ਚ ਰਿਕਵਰੀ ਦਰ 85% ਤੋਂ ਵੀ ਕਿਤੇ ਜ਼ਿਆਦਾ ਹੈ।


ਹਰਿਆਣਾ 'ਚ 2,687 ਲੋਕ ਕੋਰੋਨਾ ਤੋਂ ਪੀੜਤ ਹੋਏ ਜਿਨ੍ਹਾਂ 'ਚ 1069 ਲੋਕ ਕੋਰੋਨਾ ਨੂੰ ਹਰਾ ਚੁੱਕੇ ਹਨ ਜਦਕਿ 1,589 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ 40 ਫੀਸਦ ਹੈ।


ਦੂਜੇ ਪਾਸੇ ਪੰਜਾਬ 'ਚ ਸਿਹਤਮੰਦ ਲੋਕਾਂ ਦੀ ਗਿਣਤੀ 2017 ਹੋ ਗਈ ਹੈ। ਸੂਬੇ 'ਚ ਹੁਣ ਤਕ ਕੁੱਲ 2,426 ਮਰੀਜ਼ ਸਾਹਮਣੇ ਆਏ ਸਨ। ਹੁਣ ਸਿਰਫ਼ 363 ਐਕਟਿਵ ਮਰੀਜ਼ਹਨ। ਸੂਬੇ 'ਚ ਮਰੀਜ਼ਾਂ ਦੀ ਰਿਕਵਰੀ ਦਰ 85 ਫੀਸਦ ਤੋਂ ਵੀ ਵੱਧ ਹੈ।


ਹਰਿਆਣਾ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ ਕੁੱਲ 29 ਮੌਤਾਂ ਹੋ ਚੁੱਕੀਆਂ ਹਨ ਜਦਕਿ ਪੰਜਾਬ 'ਚ ਇਹ ਅੰਕੜਾ ਵੱਧ ਹੈ। ਪੰਜਾਬ 'ਚ ਕੁੱਲ 46 ਲੋਕਾਂ ਦਾ ਕੋਰੋਨਾ ਵਾਇਰਸ ਨੇ ਜਾਨ ਲਈ ਹੈ।


ਇਹ ਵੀ ਪੜ੍ਹੋ: ਮਿਥੀ ਤਾਰੀਖ਼ ਤੋਂ ਪਹਿਲਾਂ ਹੀ ਲੱਗਿਆ ਝੋਨਾ, ਖੇਤੀਬਾੜੀ ਅਧਿਕਾਰੀ ਵਾਹੁਣ ਆਏ ਤਾਂ ਵਾਪਰਿਆ ਇਹ ਭਾਣਾ


ਇਹ ਵੀ ਪੜ੍ਹੋ: ਕੈਪਟਨ ਖਿਲਾਫ ਮੁੜ ਬਗਾਵਤ ਦਾ ਝੰਡਾ, ਸੰਸਦ ਮੈਂਬਰ ਤੇ ਦੋ ਵਿਧਾਇਕਾਂ ਨੇ ਵਿਖਾਏ ਸਖਤ ਤੇਵਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ