ਅੰਮ੍ਰਿਤਸਰ 'ਚ 15 ਹੋਰ ਸ਼ਰਧਾਲੂ ਕੋਰੋਨਾ ਨਾਲ ਸੰਕਰਮਿਤ, 214 ਸ਼ਰਧਾਲੂਆਂ ਦੀ ਰਿਪੋਰਟ ਆ ਚੁੱਕੀ ਪੌਜ਼ੇਟਿਵ
ਏਬੀਪੀ ਸਾਂਝਾ | 05 May 2020 07:02 PM (IST)
ਕੋਰੋਨਾਵਾਇਰਸ ਨਾਲ ਸੰਕਰਮਿਤ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 226 ਹੋ ਗਈ ਹੈ।
ਅੰਮ੍ਰਿਤਸਰ: ਅੰਮ੍ਰਿਤਸਰ 'ਚ 15 ਹੋਰ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ। ਅੱਜ ਕੁੱਲ 72 ਸ਼ਰਧਾਲੂਆਂ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਦੇ ਵਿੱਚੋਂ 57 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਜਦਕਿ 15 ਸ਼ਰਧਾਲੂ ਪੌਜ਼ੇਟਿਵ ਟੈਸਟ ਕੀਤੇ ਗਏ। ਹੁਣ ਤੱਕ ਅੰਮ੍ਰਿਤਸਰ 'ਚ 214 ਸ਼ਰਧਾਲੂ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਇਸ ਦੌਰਾਨ 328 ਸ਼ਰਧਾਲੂ ਨੈਗੇਟਿਵ ਪਾਏ ਗਏ ਹਨ। 214 'ਚੋਂ 211 ਸ਼ਰਧਾਲੂ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕ ਹਨ, ਜਦਕਿ ਦੋ ਸ਼ਰਧਾਲੂ ਜਲੰਧਰ ਜ਼ਿਲ੍ਹੇ ਦੇ ਅਤੇ ਇੱਕ ਸ਼ਰਧਾਲੂ ਗੁਰਦਾਸਪੁਰ ਤੋਂ ਹੈ। ਇਨਾਂ ਤਿੰਨਾਂ ਦੇ ਟੈਸਟ ਵੀ ਅੰਮ੍ਰਿਤਸਰ ਹੋਏ ਸਨ ਅਤੇ ਇਨ੍ਹਾਂ ਨੂੰ ਹੁਣ ਸਬੰਧਿਤ ਜ਼ਿਲ੍ਹਿਆਂ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ 'ਚ ਕੁੱਲ 226 ਕੋਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ, ਜਿਨਾਂ ਚੋਂ 211 ਸ਼ਰਧਾਲੂ ਤੇ ਇੱਕ ਲੈਬ ਟੈਕਨੀਸ਼ੀਅਨ ਸ਼ਾਮਲ ਹਨ।