Charanjit Singh Channi: ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਉਦੋਂ ਤੋਂ ਹੀ ਚਰਨਜੀਤ ਚੰਨੀ ਬਨਾਮ ਭਗਵੰਤ ਮਾਨ ਦੀ ਬਹਿਸ ਸ਼ੁਰੂ ਹੋ ਗਈ ਸੀ। ਹੁਣ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਛਾਪੇਮਾਰੀ ਨੂੰ ਲੈ ਕੇ ਸੀਐਮ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਚੰਨੀ ਖੁਦ ਇਸ ਵਾਰ ਚੋਣ ਹਾਰਨ ਜਾ ਰਹੇ ਹਨ।
ਨੋਟਾਂ ਦੇ ਬੰਡਲ ਦੇਖ ਕੇ ਲੋਕ ਸਦਮੇ 'ਚ: ਕੇਜਰੀਵਾਲ
ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ABP ਨਿਊਜ਼ ਦੀ ਇਕ ਖਬਰ ਸ਼ੇਅਰ ਕਰਦੇ ਹੋਏ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਇਸ ਖ਼ਬਰ 'ਚ ਦੱਸਿਆ ਗਿਆ ਕਿ ਈਡੀ ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਚੰਨੀ ਦੇ ਕਰੀਬੀ ਦੋਸਤ ਦੇ ਘਰੋਂ ਵੱਡੀ ਮਾਤਰਾ 'ਚ ਨਕਦੀ ਤੇ ਸੋਨਾ ਬਰਾਮਦ ਹੋਇਆ ਹੈ। ਇਸ ਖਬਰ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਲਿਖਿਆ ਕਿ ਸਾਡਾ ਸਰਵੇਖਣ ਦਿਖਾ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਟੀਵੀ 'ਤੇ ED ਅਫਸਰਾਂ ਨੂੰ ਇੰਨੇ ਮੋਟੇ ਨੋਟਾਂ ਦੇ ਬੰਡਲ ਗਿਣਦੇ ਦੇਖ ਕੇ ਲੋਕ ਹੈਰਾਨ ਹਨ।
ਆਮ ਆਦਮੀ ਪਾਰਟੀ ਆਪਣਾ ਸਰਵੇਖਣ ਕਰ ਰਹੀ
ਦੱਸ ਦੇਈਏ ਕਿ ਪੰਜਾਬ 'ਚ ਇਸ ਵਾਰ ਆਮ ਆਦਮੀ ਪਾਰਟੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਪਾਰਟੀ ਖੁਦ ਵੀ ਲੰਬੇ ਸਮੇਂ ਤੋਂ ਵੱਖ-ਵੱਖ ਸਰਵੇਖਣ ਕਰ ਰਹੀ ਹੈ, ਜਿਸ ਦਾ ਜ਼ਿਕਰ ਅਰਵਿੰਦ ਕੇਜਰੀਵਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਪਾਰਟੀ ਨੇ ਸੀਐਮ ਉਮੀਦਵਾਰੀ ਨੂੰ ਲੈ ਕੇ ਇਕ ਸਰਵੇ ਵੀ ਕਰਵਾਇਆ ਸੀ ਜਿਸ 'ਚ 93 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਚੁਣਿਆ ਸੀ।
ਸਰਵੇਖਣ 'ਚ 'ਆਪ' ਬਹੁਮਤ ਦੇ ਬਹੁਤ ਨੇੜੇ
ਜੇਕਰ ਏਬੀਪੀ-ਸੀ ਵੋਟਰ ਦੇ ਸਰਵੇ ਦੀ ਗੱਲ ਕਰੀਏ ਤਾਂ ਪਿਛਲੇ ਸਾਰੇ ਸਰਵੇਖਣਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉਭਰ ਸਕਦੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਬਹੁਮਤ ਦੇ ਕਾਫੀ ਨੇੜੇ ਜਾਪਦੀ ਹੈ। ਇਨ੍ਹਾਂ ਸਰਵੇਖਣਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਬਣਨ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904