ਅੰਮ੍ਰਿਤਸਰ: ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਆਪਣੇ ਜੱਦੀ ਹਲਕੇ ਮਜੀਠਾ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਹ ਹੁਣ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਚੋਣ ਲੜਨਗੇ।ਅੰਮ੍ਰਿਤਸਰ ਪੂਰਬੀ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਟੱਕਰ ਦੇ ਰਹੇ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਇਹ ਵੱਡਾ ਐਲਾਨ ਹੈ। ਮਜੀਠੀਆ ਜੋ ਕਿ ਦੋ ਥਾਵਾਂ ਤੋਂ ਚੋਣ ਲੜ ਰਹੇ ਸੀ ਹੁਣ ਸਿਰਫ ਅੰਮ੍ਰਿਤਰ ਪੂਰਬੀ ਸੀਟ ਤੋਂ ਹੀ ਚੋਣ ਲੜਨਗੇ।ਜਦਕਿ ਮਜੀਠਾ ਸੀਟ ਤੋਂ ਉਨ੍ਹਾਂ ਦੀ ਪਤਨੀ ਚੋਣ ਲੜੇਗੀ ਜਿਨ੍ਹਾਂ ਨੇ ਕੱਲ੍ਹ ਹੀ ਨਾਮਜ਼ਦਗੀ ਫਾਰਮ ਭਰੇ ਸੀ।


ਮਜੀਠੀਆ ਨੇ ਬੀਤੇ ਦਿਨੀ ਇਹ ਵੀ ਕਿਹਾ ਸੀ ਕਿ, " ਇਹ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਦਾ ਮਾਮਲਾ ਹੈ।ਮੈਂ ਇਸ ਇਲਾਕੇ ਦੇ ਲੋਕ ਦਬਾਅ ਬਣਾ ਰਹੇ ਹਨ ਇਸ ਨੇ ਇਲਾਕੇ ਦੇ ਲੋਕਾਂ ਦੀ ਬੇਇਜ਼ਤੀ ਕੀਤੀ ਹੈ।ਇਸ ਲਈ ਇਹ ਅੰਮ੍ਰਿਤਸਰ ਈਸਟ ਦੀ ਇਜ਼ੱਤ ਦੀ ਲੜਾਈ ਹੈ।" ਉਨ੍ਹਾ ਸੰਕੇਤ ਦਿੱਤਾ ਸੀ ਕਿ, "ਬਾਕੀ ਹਾਲੇ ਕੋਈ ਪਤਾ ਨਹੀਂ, ਦੋ-ਤਿੰਨ ਦਿਨ ਪਏ ਨੇ ਇਸ ਦਾ ਵੀ ਰਾਂਝਾ ਰਾਜੀ ਕਰ ਦਵਾਂਗਾ, ਮੈਂ ਇੱਕ ਸੀਟ ਤੋਂ ਹੀ ਲੜਾਂਗਾ।ਜਾਂ ਉਹ ਆ ਜਾਵੇ ਉਥੇ ਦੋ-ਦੋ ਹੱਥ ਕਰ ਲਵਾਂਗੇ।ਜਾਂ ਵਹਿਲੇ ਹੋ ਜਾਵਾਂਗੇ ਜਾਂ ਪਾਰ ਲੰਘ ਜਾਵਾਂਗੇ।"