ਚੰਡੀਗੜ੍ਹ: ਪੰਜਾਬ ਦੇ ਡਿਪਟੀ ਸੀਐਮ ਤੇ ਸਿਹਤ ਮੰਤਰੀ ਓਪੀ ਸੋਨੀ ਨੇ ਕਿਹਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਮੱਧਮ ਪੈ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੌਸਮ ਦੌਰਾਨ ਕੋਰੋਨਾ ਪੌਜੀਟੀਵਿਟੀ ਦਰ 22 ਫੀਸਦੀ ਤੋਂ ਘੱਟ ਕੇ ਸੱਤ ਫੀਸਦੀ ਤਕ ਹੋ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਲਈ ਰਾਹਤ ਵਾਲੀ ਗੱਲ ਪਰ ਹਾਲੇ ਵੀ ਅਲਰਟ ਰਹਿਣਾ ਜ਼ਰੂਰੀ ਹੈ।
ਓਪੀ ਸੋਨੀ ਨੇ ਕਿਹਾ ਕਿ ਸੂਬੇ 'ਚ ਦੋ ਤਰ੍ਹਾਂ ਦੇ ਕੇਸ ਆ ਰਹੇ ਹਨ। ਇੱਕ ਡੈਲਟਾ ਵੇਰੀਅੰਟ ਤੇ ਦੂਜਾ ਓਮੀਕ੍ਰੋਨ ਵੇਰੀਅੰਟ ਹੈ। ਡੈਲਟਾ ਵੇਰੀਅੰਟ ਖਤਰਨਾਕ ਹੈ ਤੇ ਓਮੀਕ੍ਰੋਨ ਓਨਾ ਖਤਰਨਾਕ ਨਹੀਂ ਪਰ ਫੈਲਦਾ ਤੇਜੀ ਨਾਲ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਚੋਣ ਕਮਿਸ਼ਨ ਨੂੰ ਨਾਲੋ-ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਿਪਟੀ ਸੀਐਮ ਓਪੀ ਸੋਨੀ ਨੇ ਚੋਣ ਪ੍ਰਚਾਰ ਬਾਰੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਹਨ ਤੇ ਕੱਲ੍ਹ ਵੀ ਚੋਣ ਪ੍ਰਚਾਰ ਛੱਡ ਕੇ ਕੋਰੋਨਾ ਬਾਬਤ ਸੂਬੇ ਦੇ ਲੋਕਾਂ ਲਈ ਅਧਿਕਾਰੀਆਂ ਤੇ ਡਾਕਟਰਾਂ ਨਾਲ ਚੰਡੀਗੜ੍ਹ ਮੀਟਿੰਗ ਕਰਕੇ ਆਏ ਹਨ।
ਸੋਨੀ ਨੇ ਅੱਜ ਦੇ ਪੇਸ਼ ਕੀਤੇ ਜਾ ਰਹੇ ਬਜਟ ਬਾਰੇ ਕਿਹਾ ਕਿ ਕੇਂਦਰ ਸਰਕਾਰ ਦਾ ਫਰਜ ਬਣਦਾ ਹੈ ਕਿ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦੇਵੇ ਕਿਉਂਕਿ ਜਨਤਾ ਦਾ ਪੈਟਰੋਲ ਡੀਜਲ ਦੀਆਂ ਕੀਮਤਾਂ ਨੇ ਲੱਕ ਤੋੜਿਆ ਹੋਇਆ ਹੈ।
ਵਿਧਾਨ ਸਭਾ ਚੋਣਾਂ ਬਾਬਤ ਸੋਨੀ ਨੇ ਕਿਹਾ ਸੂਬੇ 'ਚ ਕਾਂਗਰਸ ਪਾਰਟੀ ਨੇ 95 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ ਤੇ ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਬਣੇਗੀ। ਸੋਨੀ ਨੇ ਕੇਜਰੀਵਾਲ 'ਤੇ ਹਮਲਾ ਬੋਲਦੇ ਕਿਹਾ ਕਿ ਕੇਜਰੀਵਾਲ ਦੀ ਕਾਰਗੁਜਾਰੀ ਕੋਰੋਨਾ ਸਮੇਂ ਸਾਰਿਆਂ ਨੂੰ ਪਤਾ ਲੱਗ ਹੀ ਗਈ ਸੀ ਕਿ ਕਿਵੇਂ ਦਿੱਲੀ ਦੇ ਲੋਕ ਪੰਜਾਬ 'ਚ ਆ ਕੇ ਇਲਾਜ ਕਰਵਾ ਰਹੇ ਸਨ ਤੇ ਹੁਣ ਕੇਜਰੀਵਾਲ ਪੰਜਾਬ ਸਰਕਾਰ ਤੇ ਇਲਜਾਮ ਲਾ ਰਹੇ ਹਨ।
ਇਹ ਵੀ ਪੜ੍ਹੋ: Punjab Job Alert: ਪੰਜਾਬ 'ਚ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਬੰਪਰ ਭਰਤੀ, ਜਾਣੋ ਕਦੋਂ ਲਾਸਟ ਡੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin