Latest Survey on Punjab Elections: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਹਨ। ਚੋਣਾਂ ਆਉਂਦਿਆਂ ਹੀ ਸਿਆਸੀ ਪਾਰਟੀਆਂ ਨੇ ਰਿਉੜੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੇ ਕੇਂਦਰੀ ਪੱਧਰ 'ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨ ਵੋਟ ਜਿੱਤਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਪੰਜਾਬ ਦੀ ਚੰਨੀ ਸਰਕਾਰ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜਨਤਾ ਦੀ ਨਬਜ਼ ਦਾ ਪਤਾ ਲਗਾਉਣ ਲਈ, ਏਬੀਪੀ ਨਿਊਜ਼ ਨੇ ਸੀ ਵੋਟਰ ਨਾਲ ਪੰਜਾਬ ਚੋਣਾਂ 'ਤੇ ਇੱਕ ਸਰਵੇਖਣ ਕੀਤਾ ਹੈ। ਅੰਕੜੇ ਜਾਣੋ- ਸਰਵੇ ਵਿੱਚ ਏਬੀਪੀ ਨਿਊਜ਼ ਨੇ ਪੰਜਾਬ ਚੋਣਾਂ ਦੇ ਸਬੰਧ ਵਿੱਚ ਜਨਤਾ ਤੋਂ ਤਿੰਨ ਸਵਾਲ ਪੁੱਛੇ ਹਨ। ਪਹਿਲਾ ਸਵਾਲ- ਪੰਜਾਬ ਦੀ ਜਨਤਾ ਦਾ ਪਸੰਦੀਦਾ ਮੁੱਖ ਮੰਤਰੀ ਕੌਣ ਹੈ? 32 ਫੀਸਦੀ ਲੋਕ ਚਾਹੁੰਦੇ ਹਨ ਕਿ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਦੁਬਾਰਾ ਮੁੱਖ ਮੰਤਰੀ ਬਣਨ। ਜਦੋਂਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ 30 ਫੀਸਦੀ ਸੀ। 17 ਫੀਸਦੀ ਲੋਕ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਜਦੋਂਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ 18 ਫੀਸਦੀ ਸੀ। 24 ਫੀਸਦੀ ਲੋਕ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨ। ਜਦੋਂ ਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ 26 ਫੀਸਦੀ ਸੀ। 13 ਫੀਸਦੀ ਲੋਕ ਚਾਹੁੰਦੇ ਹਨ ਕਿ ਭਗਵੰਤ ਮਾਨ ਸੀਐਮ ਬਣੇ ਜਦੋਂਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ ਸਿਰਫ਼ 13 ਫ਼ੀਸਦੀ ਸੀ। 5 ਫੀਸਦੀ ਲੋਕ ਚਾਹੁੰਦੇ ਹਨ ਕਿ ਨਵਜੋਤ ਸਿੰਘ ਸੀਐਮ ਬਣੇ। ਜਦੋਂ ਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ 4 ਫੀਸਦੀ ਸੀ। 2 ਫੀਸਦੀ ਲੋਕ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਜਦੋਂ ਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ 2 ਫੀਸਦੀ ਸੀ। 7 ਫੀਸਦੀ ਲੋਕ ਚਾਹੁੰਦੇ ਹਨ ਕਿ ਕੋਈ ਹੋਰ ਨੇਤਾ ਮੁੱਖ ਮੰਤਰੀ ਬਣੇ। ਜਦੋਂ ਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿੱਚ ਇਹ ਅੰਕੜਾ ਸਿਰਫ਼ 7 ਫ਼ੀਸਦੀ ਸੀ। ਦੂਜਾ ਸਵਾਲ- ਸੀਐਮ ਚੰਨੀ ਦਾ ਕੰਮ ਕਿਵੇਂ ਰਿਹਾ?ਚੰਗਾ - 44%ਔਸਤ 32%ਮਾੜਾ 24% ਤੀਜਾ ਸਵਾਲ- ਕੀ ਕਾਂਗਰਸ ਆਪਣਾ ਘਰ ਨਹੀਂ ਸੰਭਾਲ ਸਕੀ?ਹਾਂ- 52ਨਾਂਹ- 30ਪਤਾ ਨਹੀਂ -17
ਇਹ ਵੀ ਪੜ੍ਹੋ : Sunny Leone Controversy: ਸੰਨੀ ਲਿਓਨ ਦੇ ਗੀਤ 'ਤੇ ਗ੍ਰਹਿ ਮੰਤਰੀ ਦੀ ਚੇਤਾਵਨੀ, 'ਵੀਡੀਓ ਨਾ ਹਟਾਈ ਤਾਂ ਹੋਵੇਗੀ ਕਾਰਵਾਈ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490