Punjab News: ਕੇਂਦਰ ਸਰਕਾਰ ਦੀ ਅਪੀਲ ਤੋਂ ਬਾਅਦ ਹੁਣ ਪੰਜਾਬ ਦੇ ਗਵਰਨਰ ਨੇ ਪੰਜਾਬ ਰਾਜ ਭਵਨ ਨੂੰ ਲੈਕੇ ਵੱਡਾ ਫੈਸਲਾ ਲਿਆ ਹੈ। ਪੰਜਾਬ ਗਵਰਨਰ ਨੇ ਰਾਜ ਭਵਨ ਦਾ ਨਾਂ ਬਦਲ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਰਾਜ ਭਵਨ ਦਾ ਨਾਮ ਬਦਲ ਕੇ ਲੋਕ ਭਵਨ ਪੰਜਾਬ ਰੱਖਿਆ ਹੈ।
ਇਸ ਨੂੰ ਲੈਕੇ ਪੰਜਾਬ ਗਵਰਨਰ ਵੱਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੀਮੋ ਨੰਬਰ 7/10/2025 (ਭਾਗ)-ਐਮ ਐਂਡ ਜੀ, ਮਿਤੀ 25 ^ (ਥ) ਨਵੰਬਰ, 2025 ਰਾਹੀਂ ਪ੍ਰਾਪਤ ਹੋਏ ਪੱਤਰ 'ਤੇ ਵਿਚਾਰ ਕਰਨ ਤੋਂ ਬਾਅਦ, ਪੰਜਾਬ ਦੇ ਰਾਜਪਾਲ ਤੁਰੰਤ ਪ੍ਰਭਾਵ ਨਾਲ 'ਰਾਜ ਭਵਨ, ਪੰਜਾਬ' ਦਾ ਨਾਮ ਬਦਲ ਕੇ 'ਲੋਕ ਭਵਨ, ਪੰਜਾਬ' ਰੱਖਣ ਦੀ ਖੁਸ਼ੀ ਮਹਿਸੂਸ ਕਰਦੇ ਹਨ।