ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫਤਰਾਂ 'ਚ ਸੇਵਾਵਾਂ ਦੇਣ ਵਾਲੇ ਦਰਜਾ ਚਾਰ ਕਰਮਚਾਰੀਆਂ ਨੂੰ ਤਿਉਹਾਰ ਦੇ ਮੱਦੇਨਜ਼ਰ ਕਰਜ਼ ਸਕੀਮ ਦੇਣੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੋਵਿਡ-19 ਦੀ ਵਜ੍ਹਾ ਨਾਲ ਬਣੇ ਹਾਲਾਤ ਕਾਰਨ ਆਰਥਿਕ ਤੰਗੀ ਤੋਂ ਕਿਸੇ ਦਾ ਤਿਉਹਾਰ ਫਿੱਕਾ ਨਾ ਰਹੇ। ਸਕੀਮ ਦਾ ਲਾਭ ਲੈ ਕੇ ਹਰ ਕਿਸੇ ਦੀ ਦੀਵਾਲੀ ਖੁਸ਼ੀਆਂ ਭਰੀ ਹੋਵੇ। ਇਸ ਫੈਸਟੀਵਲ ਕਰਜ਼ ਸਕੀਮ 'ਚ ਦਰਜਾ ਚਾਰ ਕਰਮਚਾਰੀ ਆਪਣੇ ਵਿਭਾਗ ਤੋਂ ਸੱਤ-ਸੱਤ ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਦੇ ਹਨ। ਉਹ ਇਸ ਕਰਜ਼ ਨੂੰ ਪੰਜ ਕਿਸ਼ਤਾਂ 'ਚ ਮੋੜ ਸਕਦੇ ਹਨ।


ਸਰਕਾਰ ਵੱਲੋਂ ਚਲਾਈ ਗਈ ਕਰਜ਼ ਸਕੀਮ ਨੂੰ 12 ਨਵੰਬਰ ਤਕ ਕਢਵਾਇਆ ਜਾ ਸਕਦਾ ਹੈ। ਇਸ ਦੀ ਵਸੂਲੀ ਦਸੰਬਰ ਮਹੀਨੇ ਦੀ ਤਨਖਾਹ ਨਾਲ ਪੰਜ ਬਰਾਬਰ ਕਿਸ਼ਤਾਂ ਦੇ ਹਿਸਾਬ ਨਾਲ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇਗੀ। ਕਰਜ਼ ਦੇਣ ਤੋਂ ਪਹਿਲਾਂ ਸਬੰਧਤ ਅਫਸਰ ਆਪਣੀ ਤਸੱਲੀ ਕਰਨ ਤੋਂ ਬਾਅਦ ਹੀ ਕਰਜ਼ ਜਾਰੀ ਕਰੇਗਾ। ਉਸ ਵੱਲੋਂ ਕਰਜ਼ਾ ਲੈਣ ਵਾਲੇ ਦਾ ਸਾਰਾ ਰਿਕਾਰਡ ਰੱਖਿਆ ਜਾਵੇਗਾ।


ਕਰਜ਼ ਵਸੂਲੀ ਦੀ ਪ੍ਰਕਿਰਿਆ ਅੱਗੇ ਵਧਾਉਂਦਿਆਂ ਬਿੱਲ ਉਸ ਦੇ ਵੇਤਨ ਦੇ ਨਾਲ ਲਾਓ। ਇਸ ਬਿੱਲ 'ਚ ਕੁੱਲ ਵੇਤਨ, ਕਟੌਤੀ ਕੀਤੀ ਗਈ ਰਕਮ ਤੇ ਕਰਜ਼ ਦੀ ਬਾਕੀ ਰਹਿੰਦੀ ਰਕਮ ਦਿਖਾਈ ਜਾਵੇਗੀ। ਇਹ ਕਰਜ਼ ਦਰਜਾ ਚਾਰ ਕਰਮਚਾਰੀਆਂ ਨੂੰ ਹੀ ਦਿੱਤਾ ਜਾਵੇਗਾ। ਇਸ 'ਚ ਦਿਹਾੜੀਦਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।


ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ