ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਦੀ ਰੋਕਥਾਮ ਲਈ ਡਿਊਟੀ 'ਤੇ ਤਾਇਨਾਤ ਕਰਮਚਾਰੀ ਤੇ ਅਧਿਕਾਰੀ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਇਸ ਦੌਰਾਨ ਕੁਝ ਕਰਮਚਾਰੀ ਅਜਿਹੇ ਹਨ ਜੋ ਫਰੰਟ ਲਾਈਨ 'ਤੇ ਕੰਮ ਨਹੀਂ ਕਰ ਰਹੇ ਜਿਨ੍ਹਾਂ 'ਚੋਂ ਕਈਆਂ ਨੇ ਆਪਣੀਆਂ ਡਿਊਟੀਆਂ ਕਟਵਾ ਲਈਆਂ ਹਨ। ਹੁਣ ਅਜਿਹੇ ਮੁਲਾਜ਼ਮਾਂ 'ਤੇ ਸਖ਼ਤੀ ਹੋਵੇਗੀ।


ਪੰਜਾਬ 'ਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਤਿੰਨ ਵਿਭਾਗਾਂ ਦੇ ਕਰਮਚਾਰੀ ਮੈਦਾਨ 'ਚ ਹਨ। ਇਨ੍ਹਾਂ 'ਚ ਪੁਲਿਸ, ਸਿਹਤ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਸ਼ਾਮਲ ਹਨ। ਹੁਣ ਸਰਕਾਰ ਉਨ੍ਹਾਂ ਕਰਮਚਾਰੀਆਂ 'ਤੇ ਸਖ਼ਤੀ ਵਰਤਣ ਦੇ ਰੌਂਅ 'ਚ ਹੈ ਜੋ ਆਪਣੀ ਡਿਊਟੀ 'ਤੇ ਨਹੀਂ ਪਹੁੰਚੇ। ਅਜਿਹੇ ਕਰਮਚਾਰੀਆਂ ਦਾ ਪਤਾ ਲਾ ਕੇ ਸਰਕਾਰ ਉਨ੍ਹਾਂ ਖਿਲਾਫ ਕਾਰਵਾਈ ਕਰੇਗੀ।


ਇਸ ਤੋਂ ਇਲਾਵਾ ਕੁਝ ਕਰਮਚਾਰੀਆਂ ਨੇ ਆਪਣੀ ਡਿਊਟੀ ਕਟਵਾ ਲਈ ਸੀ ਪਰ ਹੁਣ ਇਹ ਸਾਰੇ ਕਰਮਚਾਰੀ ਸਰਕਾਰ ਦੀ ਰਾਡਾਰ 'ਤੇ ਆਉਣ ਵਾਲੇ ਹਨ। ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਨੂੰ ਲੈ ਕੇ ਵਿਭਾਗਾਂ ਨੂੰ ਲਿਖਤੀ ਨੋਟਿਸ ਭੇਜਿਆ ਜਾਵੇਗਾ। ਜੇਕਰ ਡਿਊਟੀ ਕਟਵਾਉਣ ਵਾਲਿਆਂ ਦੇ ਕਾਰਨ ਸਹੀ ਹੋਏ ਤਾਂ ਉਹ ਬਚ ਸਕਦੇ ਹਨ ਨਹੀਂ ਤਾਂ ਕਾਰਵਾਈ ਜ਼ਰੂਰ ਹੋਵੇਗੀ। ਕੈਪਟਨ ਸਰਕਾਰ ਇਸ ਮੁੱਦੇ 'ਤੇ ਕਾਫੀ ਸਖ਼ਤ ਹੈ।


ਇਹ ਵੀ ਪੜ੍ਹੋ: ਖ਼ਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦੇਣ ਵਾਲੇ ਜਥੇਦਾਰ ਦਾ ਪਲਟਿਆ ਬਿਆਨ


ਡਿਊਟੀ ਤੋਂ ਭੱਜਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਵਿਭਾਗਾਂ ਵੱਲੋਂ ਅਜਿਹੇ ਕਰਮਚਾਰੀਆਂ ਦੀ ਰਿਪੋਰਟ ਵੀ ਦਿੱਤੀ ਜਾਵੇਗੀ ਜਿਨ੍ਹਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। ਇਸ ਗੱਲ ਸਰਵਿਸ ਰਿਕਾਰਡ 'ਚ ਦਰਜ ਹੋਣ ਮਗਰੋਂ ਕਰਮਚਾਰੀ ਦੀ ਤਰੱਕੀ 'ਤੇ ਵੀ ਅਸਰ ਪਏਗਾ। ਸਰਕਾਰ ਤੇ ਵਿਭਾਗਾਂ ਨੂੰ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ।