ਚੰਡੀਗੜ੍ਹ: ਪੰਜਾਬ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ 30 ਜੂਨ ਤੱਕ ਲੌਕਡਾਊਨ ਵਧਾ ਦਿੱਤਾ ਹੈ। ਪੰਜਾਬ 'ਚ ਕਹਿੜੀਆਂ ਕਹਿੜੀਆਂ ਚੀਜ਼ਾਂ 'ਚ ਰਿਆਇਤ ਦਿੱਤੀ ਜਾਵੇਗੀ ਇਸ ਬਾਰੇ ਹਾਲੇ ਵਧੇਰੇ ਜਾਣਕਾਰੀ ਆਉਣੀ ਬਾਕੀ ਹੈ। ਹਾਲੇ ਥੋੜੀ ਦੇਰ ਪਹਿਲਾਂ ਹੀ ਕੇਂਦਰ ਸਰਕਾਰ ਨੇ ਲੌਕਡਾਉਨ 5.0 ਦਾ ਐਲਾਨ ਕੀਤਾ ਹੈ। ਹੁਣ ਇਹ 1 ਜੂਨ ਤੋਂ 30 ਜੂਨ ਤੱਕ ਲਾਗੂ ਰਹੇਗਾ। ਧਾਰਮਿਕ ਸਥਾਨ ਸ਼ਰਤਾਂ ਦੇ ਨਾਲ ਖੁੱਲ੍ਹਣਗੇ।ਇਸ ਦੇ ਨਾਲ ਹੀ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਸਰਕਾਰ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲੌਕਡਾਉਨ 5.0 ਨੂੰ ਅਨਲੌਕ -1 ਦਾ ਨਾਮ ਦਿੱਤਾ ਗਿਆ ਹੈ।ਹੁਣ ਲੌਕਡਾਊਨ ਪੂਰੇ ਦੇਸ਼ ਵਿੱਚ 30 ਜੂਨ ਤੱਕ ਸਿਰਫ ਕੰਟੇਨਮੈਂਟ ਜ਼ੋਨ ਵਿੱਚ ਰਹੇਗੀ ਜਦਕਿ ਬਾਕੀ ਇਲਾਕਿਆਂ ਨੂੰ ਤਿੰਨ ਫੇਜ਼ 'ਚ ਖੁੱਲ੍ਹਿਆ ਜਾਵੇਗਾ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ