ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਚੱਲ ਰਹੇ ਵਿਵਾਦ ਦੇ ਨਾਲ ਹੀ ਇੱਕ ਹੋਰ ਰਾਜਨੀਤਿਕ ਪਾਰਟੀ 'ਪੰਜਾਬ ਲੋਕ ਦਲ' ਨਾਂ ਦੀ ਪਾਰਟੀ ਹੋਂਦ ਵਿੱਚ ਆ ਗਈ ਹੈ। ਅੰਮ੍ਰਿਤਸਰ ਵਿੱਚ ਪਾਰਟੀ ਦੇ ਗਠਨ ਦੇ ਦੌਰਾਨ ਇਸ ਅਹੁਦੇਦਾਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਲੜਨ ਦਾ ਫੈਸਲਾ ਕੀਤਾ।           'ਪੰਜਾਬ ਲੋਕ ਦਲ' ਜਥੇਬੰਦੀ ਦੇ ਸੂਬਾਈ ਕਨਵੀਨਰ ਡਾ. ਸ਼ੇਲਿੰਦਰ ਸਿੰਘ ਸੰਧੂ ਨ ਦੋਸ਼ ਲਾਇਆ ਕਿ ਇਸ ਦਲ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਕੇਜਰੀਵਾਲ ਦੀ ਨੀਤੀ ਵਰਤੋਂ ਅਤੇ ਸੁੱਟਣ ਵਾਲੀ ਹੈ ਜਿਸ ਨਾਲ ਵਰਕਰ ਆਪਣੇ-ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਪੰਜਾਬ ਜਾਂ ਪੰਜਾਬੀਆਂ ਨਾਲ ਕੋਈ ਮੋਹ ਨਹੀਂ ਹੈ।             ਇਸ ਲਈ ਜ਼ਰੂਰੀ ਹੈ ਕਿ ਪਾਰਟੀ ਲੀਡਰ ਪੰਜਾਬ ਦਾ ਵਸਨੀਕ ਹੋਵੇ, ਜਿਸ ਨੂੰ ਪੰਜਾਬ ਨਾਲ ਦਰਦ ਹੋਵੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਕਈ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਜਲਦੀ ਹੀ ਇਕਜੁੱਟ ਹੋਣਗੇ।