ਜਲੰਧਰ: ਹਲਕੀ ਬੂੰਦਾਬਾਂਦੀ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਵਰਾਰ ਨੂੰ ਦਿਨ ਭਰ ਲੋਕ ਧੁੱਪ ਲਈ ਤਰਸਦੇ ਰਹੇ, ਜਦਕਿ ਸ਼ਨਿਚਰਵਾਰ ਤੜਕੇ ਬੱਦਲਵਾਈ ਹੋਣ ਦੇ ਬਾਵਜੂਦ ਧੁੱਪ ਨਿਕਲ ਆਈ ਹੈ। ਸੀਜ਼ਨ 'ਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।



ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਪਹਾੜਾਂ 'ਚ ਹਾਈ ਪ੍ਰੈਸ਼ਰ ਏਰੀਆ ਬਣਨ ਤੋਂ ਬਾਅਦ ਠੰਢੀਆਂ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਚੱਲਦੀਆਂ ਹਨ। ਜਲੰਧਰ, ਆਦਮਪੁਰ ਤੇ ਅੰਮ੍ਰਿਤਸਰ ਦੇ ਵਾਤਾਵਰਨ 'ਚ ਇਹ ਹਵਾਵਾਂ -ਦੂਜੇ ਨਾਲ ਮਿਲ ਕੇ ਹਾਈ ਪ੍ਰੈਸ਼ਰ ਦੇ ਨਾਲ ਹੀ ਚਲੱਦੀਆਂ ਹਨ ਜਿਸ ਦਾ ਅਸਰ ਤਾਪਮਾਨ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਪਹਾੜਾਂ 'ਤੇ ਬਰਫ਼ ਪਿਘਲਣ ਨਾਲ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਚੱਲਦੀਆਂ ਹਨ।



ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਨੇ ਦੱਸਿਆ ਕਿ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਕਾਰਨ ਠੰਢ 'ਚ ਅਚਾਨਕ ਵਾਧਾ ਹੋਇਆ ਹੈ। ਇਹ ਹਾਲਾਤ ਅਗਲੇ ਤਿੰਨ ਦਿਨਾਂ ਤਕ ਬਣੇ ਰਹਿਣਗੇ। ਅਗਲੇ ਹਫ਼ਤੇ ਮੀਂਹ ਦੀ ਸੰਭਾਵਨਾ ਹੈ ਜਿਸ '26 ਤੇ 27 ਨਵੰਬਰ ਨੂੰ ਬਾਰਿਸ਼ ਕਾਰਨ ਤੇਜ਼ ਹਵਾਵਾਂ ਚੱਲਣ ਦਾ ਖ਼ਦਸ਼ਾ ਹੈ।