ਪੰਜਾਬ ਨਿਗਮ ਚੋਣਾਂ: ਭਲਕੇ ਹੋਵੇਗੀ ਵੋਟਿੰਗ ਤੇ ਸ਼ਾਮ ਤਕ ਆਉਣਗੇ ਨਤੀਜੇ
ਏਬੀਪੀ ਸਾਂਝਾ | 16 Dec 2017 08:35 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ 'ਚ 3 ਨਗਰ ਨਿਗਮ ਤੇ 29 ਨਗਰ ਕੌਂਸਲ ਦੀਆਂ ਚੋਣਾਂ ਭਲਕੇ ਯਾਨੀ ਐਤਵਾਰ ਨੂੰ ਪੈ ਰਹੀਆਂ ਹਨ। ਵੋਟਾਂ ਦਾ ਸਮਾਂ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਤੈਅ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਇਹ ਗੱਲ ਖ਼ਾਸ ਹੈ ਕਿ ਨਤੀਜਿਆਂ ਦਾ ਐਲਾਨ ਵੀ ਭਲਕੇ ਸ਼ਾਮ ਤਕ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ 'ਚ ਨਗਰ ਨਿਗਮਾਂ ਦੇ 222 ਵਾਰਡ ਹਨ ਤੇ ਨਗਰ ਕੌਂਸਲ ਦੇ 327 ਵਾਰਡ ਹਨ। ਇਨ੍ਹਾਂ ਦੇ ਨੁਮਾਇੰਦਿਆਂ ਦੀ ਚੋਣ ਲਈ 873 ਪੋਲਿੰਗ ਸਟੇਸ਼ਨਾਂ 'ਚ ਕੁੱਲ 1938 ਬੂਥ ਬਣਾਏ ਗਏ ਹਨ। ਭਲਕੇ ਹੋਣ ਵਾਲੀਆਂ ਨਿਗਮ ਚੋਣਾਂ ਵਿੱਚ 8 ਹਜ਼ਾਰ ਚੋਣ ਅਮਲਾ ਤੇ 15,500 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਵੀਡੀਓਗ੍ਰਾਫੀ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਹੀ ਈ.ਵੀ.ਐੱਮ. ਰਾਹੀਂ ਵੋਟਿੰਗ ਕਰਵਾਉਣ ਦਾ ਅਸਲੀ ਫਾਇਦਾ ਹੈ, ਜੇਕਰ ਵੋਟਿੰਗ ਤੋਂ ਤੁਰੰਤ ਬਾਅਦ ਨਤੀਜਿਆਂ ਦਾ ਐਲਾਨ ਹੋਵੇ। ਏ.ਬੀ.ਪੀ. ਸਾਂਝਾ ਤੁਹਾਨੂੰ ਸਭ ਤੋਂ ਪਹਿਲਾਂ ਨਤਿਜੀਆਂ ਬਾਰੇ ਜਾਣੂੰ ਕਰਵਾਏਗਾ।