ਮਾਨਸਾ: ਜ਼ਿਲ੍ਹੇ ਮਾਨਸਾ ਵਿੱਚ ਕਿਸਾਨ ਅੰਦੋਲਨ ਦਾ ਰੰਗ ਲੋਕਾਂ ਦੇ ਸਿਰ ਚੜ੍ਹ ਬੋਲਿਆ ਹੈ। ਕਸਬਾ ਜੋਗਾ ਦੀ ਨਗਰ ਪੰਚਾਇਤ ਦੇ 13 ਵਾਰਡਾਂ 'ਚੋਂ 12 'ਤੇ ਸੀਪੀ ਆਈ ਨਾਲ ਸਬੰਧਤ ਉਮੀਦਵਾਰ ਜੇਤੂ ਰਹੇ ਹਨ, ਜਦਕਿ ਸਾਂਝੇ ਫ਼ਰੰਟ ਦੇ ਹਿੱਸੇ ਇੱਕ ਸੀਟ ਆਈ ਹੈ।


ਕਿਸਾਨ ਅੰਦੋਲਨ ਦਾ ਸਭ ਤੋਂ ਵੱਧ ਅਸਰ ਬਠਿੰਡਾ ਤੇ ਮਾਨਸਾ ਵਿੱਚ ਹੈ। ਬੇਸ਼ੱਕ ਪਿਛਲੇ ਸਮੇਂ ਖੱਬੇਪੱਖੀਆਂ ਦਾ ਅਸਰ ਕਾਫੀ ਘਟ ਗਿਆ ਸੀ ਪਰ ਕਿਸਾਨ ਅੰਦੋਲਨ ਨੇ ਸਾਰੇ ਸਮੀਕਰਨ ਬਦਲ ਦਿੱਤੇ ਹਨ। ਨਗਰ ਪੰਚਾਇਤ ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਨੂੰ ਵੀ ਸੋਚੀਂ ਪਾ ਦਿੱਤਾ ਹੈ।


ਦੱਸ ਦਈਏ ਕਿ ਕਿ ਸੀਪੀਆਈ ਵੱਲੋਂ ਕਾਮਰੇਡ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਹੇਠ ਆਜ਼ਾਦ ਉਮੀਦਵਾਰ ਤੌਰ 'ਤੇ ਬਾਲਟੀ ਚੋਣ ਨਿਸ਼ਾਨ 'ਤੇ ਚੋਣ ਲੜੀ ਸੀ। ਇਨ੍ਹਾਂ 'ਚੋਂ 12 ਉਮੀਦਵਾਰ ਜੇਤੂ ਰਹੇ ਹਨ। ਦੂਸਰੇ ਪਾਸੇ ਸਾਂਝੇ ਫ਼ਰੰਟ ਵੱਲੋਂ ਟਰੈਕਟਰ ਚੋਣ ਨਿਸ਼ਾਨ 'ਤੇ ਚੋਣ ਲੜੀ ਗਈ ਸੀ। ਇੱਥੇ ਹੋਰ ਕੋਈ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ।