ਜਲੰਧਰ: ਪੰਜਾਬ ਮਿਊਂਸੀਪਲ ਚੋਣਾਂ ਚ ਇਸ ਵਾਰ ਸਿਆਸੀ ਪਾਰਟੀਆਂ ਨੂੰ ਕਿਸਾਨ ਅੰਦੋਲਨ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਸ ਵਾਰ ਆਜ਼ਾਦ ਉਮੀਦਵਾਰ ਜ਼ਿਆਦਾ ਸਨ। ਇਸ ਦਾ ਅਸਰ ਚੋਣ ਨਤੀਜਿਆਂ ਚ ਵੀ ਦਿਖਾਈ ਦੇ ਰਿਹਾ ਹੈ। 


ਜਲੰਧਰ ਦੇ ਅਲਾਵਲਪੁਰ ਨਗਰ ਪੰਚਾਇਤ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। 11 ਵਾਰਡਾਂ ਵਿੱਚੋਂ 10 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਲਈਆਂ ਹਨ। ਸਿਰਫ ਇੱਕ ਅਕਾਲੀ ਦਲ ਦੇ ਹੱਥ ਆਈ ਹੈ। ਕਾਂਗਰਸ, ਬੀਜੇਪੀ ਤੇ 'ਆਪ' ਦਾ ਖਾਤਾ ਵੀ ਨਹੀਂ ਖੁੱਲ੍ਹਿਆ।