1…..ਕਰਤਾਰਪੁਰ ਵਿਖੇ ਜੰਗੀ ਸ਼ਹੀਦਾਂ ਦੀ ਯਾਦਗਾਰ ਦੇ ਉਦਘਾਟਨ ਮੌਕੇ ਮੈਮੋਰੀਅਲ ਬਾਹਰ ਕੁਝ ਸ਼ਹੀਦਾਂ ਦੇ ਪਰਿਵਾਰ ਧਰਨੇ 'ਤੇ ਬਹਿ ਗਏ। ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਉਦਘਾਟਨੀ ਸਮਾਰੋਹ ਵਿੱਚ ਖਾਸ ਤੌਰ 'ਤੇ ਪਹੁੰਚੇ ਹੋਏ ਸਨ।
2...ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪੁਲਿਸ ਨਾਲ ਝੜਪ ਹੋ ਗਈ। ਇਹ ਟਕਰਾਅ ਲੰਘੀ ਦੇਰ ਰਾਤ ਬਰਨਾਲਾ-ਬਠਿੰਡਾ ਰੋਡ ‘ਤੇ ਪਿੰਡ ਘੁੰਨਸ ਨੇੜੇ ਹੋਇਆ। ਉਨ੍ਹਾਂ ਨੇ ਪੁਲਿਸ ਇੰਸਪੈਕਟਰ ਦੇ ਸ਼ਰਾਬ ਪੀਤੀ ਹੋਣ ਦਾ ਦੋਸ਼ ਵੀ ਲਇਆ। ਮਾਨ ਸਾਥੀਆਂ ਨਾਲ ਬਠਿੰਡਾ ਤੋਂ ਆ ਰਹੇ ਸਨ।
3...ਜੰਮੂ ਦੇ ਮੰਡੇਰ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਦੌਰਾਨ ਦੋ ਭਾਰਤੀ ਸੈਨਿਕ ਸ਼ਹੀਦ ਤੇ ਦੋ ਗੰਭੀਰ ਜ਼ਖਮੀ ਹੋਏ ਹਨ। ਫਾਇਰਿੰਗ ਵਿੱਚ 22 ਸਿੱਖ ਰੈਜੀਮੈਂਟ ਦਾ ਸੈਨਿਕ ਗੁਰਸੇਵਕ ਸਿੰਘ ਸ਼ਹੀਦ ਹੋਇਆ ਹੈ। ਉਗੁਰਸੇਵਕ ਦਾ ਸਬੰਧ ਤਰਨ ਤਾਰਨ ਜ਼ਿਲ੍ਹੇ ਨਾਲ ਹੈ।
4….ਲੁਧਿਆਣਾ ਦੇ ਪੱਖੋਵਾਲ ਰੋਡ ਨਹਿਰ ਵਿੱਚ ਛੱਠ ਪੂਜਾ ਦੀ ਤਿਆਰੀ ਦੌਰਾਨ ਨਹਿਰ ਵਿਭਾਗ ਨੇ ਪਾਣੀ ਛੱਡ ਦਿੱਤਾ ਜਿਸ ਦੇ ਚੱਲਦੇ ਇੱਕ ਬੱਚੇ ਸਮੇਤ ਕਈ ਲੋਕ ਵਹਿ ਗਏ। ਇਨ੍ਹਾ ਨੂੰ ਸਮਾਂ ਰਹਿੰਦੇ ਬਚਾ ਲਿਆ ਗਿਆ ਜਦਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਸੱਤ ਸਾਲ ਦਾ ਬੱਚਾ ਵਹਿ ਗਿਆ। ਜਦਕਿ ਤਿਆਰੀ ਲਈ ਰੱਖਿਆ ਸਾਮਾਨ ਵੀ ਵਹਿ ਗਿਆ। ਪ੍ਰਸ਼ਾਸਨ ਦੀ ਲਾਪ੍ਰਵਾਹੀ ਤੋਂ ਨਾਰਾਜ਼ ਲੋਕਾਂ ਨੇ ਰੋਡ ਜਾਮ ਕਰ ਦਿੱਤਾ।
5….ਪਟਿਆਲਾ ਵਿੱਚ ਕੋਹਰੇ ਦੇ ਚਲਦੇ ਹੋਏ 4 ਹਾਦਸਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਗਰੂਰ ਵਿੱਚ ਵੀ ਪ੍ਰਦੂਸ਼ਣ ਕਾਰਨ ਵਧੀ ਧੁੰਦ ਦੇ ਚੱਲਦੇ ਸੜਕ ਹਾਦਸਿਆਂ ਵਿੱਚ 10 ਦੇ ਕਰੀਬ ਵਾਹਨ ਨੁਕਸਾਨੇ ਗਏ। ਇਸ ਕਾਰਨ ਸੜਕ 'ਤੇ ਜਾਮ ਵੀ ਲੱਗ ਗਿਆ ਜਦਕਿ 4 ਲੋਕ ਗੰਭੀਰ ਜ਼ਖਮੀ ਹੋਏ ਹਨ।