ਖਬਰ ਪੰਜਾਬ ਦੀ, ਸਿਰਫ ਦੋ ਮਿੰਟ 'ਚ
ਏਬੀਪੀ ਸਾਂਝਾ | 01 Dec 2016 05:19 PM (IST)
1….ਨੋਟਬੰਦੀ ਤੋਂ ਬਾਅਦ ਸਰਕਾਰ ਨੇ ਸੋਨਾ ਰੱਖਣ ਸਬੰਧੀ ਵੀ ਨਵਾਂ ਐਲਾਨ ਕੀਤਾ ਹੈ। ਵਿਆਹੀਆਂ ਔਰਤਾਂ ਨੂੰ 500 ਗ੍ਰਾਮ ਤੱਕ ਸੋਨਾ ਰੱਖਣ ਦੀ ਛੂਟ ਹੈ। ਪੁਰਸ਼ਾਂ ਨੂੰ 100 ਗ੍ਰਾਮ ਤੱਕ ਸੋਨਾ ਰੱਖਣ ਦੀ ਛੂਟ ਦਿੱਤੀ ਗਈ ਹੈ। ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ ਕਾਨੂੰਨ ਵਿੱਚ ਕਈ ਬਦਲਾਅ ਜਾਣਗੇ। ਇਸਦੇ ਇਲਾਵਾ ਕੁਆਰੀਆਂ ਲੜਕੀਆਂ ਨੂੰ 250 ਗ੍ਰਾਮ ਤੱਕ ਸੋਨਾ ਰੱਖਣ ਦੀ ਛੋਟ ਹੈ। ਜਦਕਿ ਪੁਸ਼ਤੈਣੀ ਗਹਿਣਿਆਂ 'ਤੇ ਕੋਈ ਟੈਕਸ ਨਹੀਂ ਲੱਗੇਗਾ। 2… ਮੁਹਾਲੀ ‘ਤੋਂ 42 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਿੰਨਾਂ ਨੂੰ 3 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪਲਿਸ ਮੁਤਾਬਕ ਅਭਿਨਵ ਨਾਮੀ ਸ਼ਖਸ ਚੰਡੀਗੜ੍ਹ ਦੇ ਇੰਡਸਟਰੀ ਏਰੀਆ ‘ਚ ਨਕਲੀ ਨੋਟ ਛਾਪਣ ਦੀ ਕਾਰਵਾਈ ਨੂੰ ਅੰਜ਼ਾਮ ਦੇ ਰਿਹਾ ਸੀ ਜੋ ਆਪਣੀ ਭੈਣ ਵਿਸ਼ਾਖਾ ਤੇ ਇੱਕ ਵਿਚੋਲੀਏ ਸੁਮਨ ਨਾਲ ਕਰੰਸੀ ਦੀ ਡਲਿਵਰੀ ਦੇਣ ਜਾ ਰਿਹਾ ਸੀ। ਇਹ ਔਡੀ ਗੱਡੀ ‘ਤੇ ਸਵਾਰ ਹੋ ਲਾਲ ਬੱਤੀ ਲਾ ਕੇ ਜਾ ਰਹੇ ਸਨ। 3….ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਭਰ ਦੇ ਦੁਕਾਨਦਾਰਾਂ, ਸਨਅਤਕਾਰਾਂ ਤੇ ਹੋਰ ਵਪਾਰਕ ਅਦਾਰਿਆਂ ਨੂੰ ਹੁਕਮ ਜਾਰੀ ਕਰਕੇ ਆਪਣੇ ਮਜ਼ਦੂਰਾਂ ਤੇ ਕਰਿੰਦਿਆਂ ਨੂੰ ਤਨਖ਼ਾਹ ਦੀ ਨਕਦ ਅਦਾਇਗੀ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਮੁਤਾਬਕ ਕਾਮਿਆਂ ਨੂੰ ਕਿਸੇ ਵੀ ਰੂਪ ਵਿੱਚ ਦਿੱਤੇ ਜਾਣ ਵਾਲੇ ਪੈਸੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿੱਚ ਹੀ ਜਮ੍ਹਾਂ ਕਰਾਏ ਜਾਣਗੇ। 4….ਦਸਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਬਾ ਬਕਾਲਾ ਲਈ ਰਵਾਨਾ ਹੋ ਗਿਆ। ਇਸ ਮਹਾ ਵਿਸ਼ਾਲ ਨਗਰ ਕੀਰਤਨ ਨੂੰ ਜਾਗ੍ਰਿਤੀ ਯਾਤਰਾ ਦਾ ਨਾਂ ਦਿੱਤਾ ਗਿਆ ਹੈ। ਇਹ ਜਾਗ੍ਰਿਤੀ ਯਾਤਰਾ ਤਰਨ ਤਾਰਨ, ਖਡੂਰ ਸਾਹਿਬ ਤੇ ਮੀਆਂਵਿੰਡ ਖਿਲਚੀਆਂ ਤੋਂ ਹੁੰਦਾ ਹੋਇਆ ਬਾਬਾ ਬਕਾਲਾ ਵਿਖੇ ਪਹੁੰਚੇਗੀ। ਇਸ ਜਾਗ੍ਰਿਤੀ ਯਾਤਰਾ ਵਿੱਚ ਦੇਸ਼-ਦੁਨੀਆ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਹਾਜ਼ਰੀ ਲੁਆ ਰਹੀਆਂ ਹਨ।