ਚੰਡੀਗੜ੍ਹ: ਓਬਰਾਏ ਗਰੁੱਪ ਨੇ ਆਪਣਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਪੱਲਣਪੁਰ ਵਿੱਚ 'ਓਬਰਾਏ ਸੁਖ ਵਿਲਾ ਰਿਜ਼ੋਰਟਸ ਤੇ ਸਪਾਅ ਸ਼ੁਰੂ ਕਰ ਦਿੱਤਾ ਹੈ। ਹੋਟਲ ਦੀ ਵੈੱਬਸਾਈਟ ਅਨੁਸਾਰ ਇਸ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਪਿੰਡ ਸੀਸਵਾਂ ਦੇ ਜੰਗਲ ਦੇ ਨੇੜੇ ਇਹ ਹੋਟਲ 12,000 ਸੂਕਐਰ ਫੁੱਟ ਵਿੱਚ ਬਣਿਆ ਗਿਆ ਹੈ। ਚੰਡੀਗੜ੍ਹ ਮੁੱਲਾਂਪੁਰ-ਸਿੱਧਵਾਂ ਸੜਕ ਉੱਤੇ ਬਣੇ ਇਸ ਸੱਤ ਸਿਤਾਰਾ ਹੋਟਲ ਦਾ ਮਾਲਕ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਓਬਰਾਏ ਹੋਟਲ ਦੀ ਵੈੱਬਸਾਈਟ ਅਨੁਸਾਰ ਇਸ ਦੇ ਕਮਰਿਆਂ ਦੀ ਬੁਕਿੰਗ 1 ਦਸੰਬਰ ਤੋਂ ਸ਼ੁਰੂ ਹੋ ਗਈ ਤੇ ਸਪਾਅ ਸਰਵਿਸ ਇੱਕ ਜਨਵਰੀ 2017 ਤੋਂ ਸ਼ੁਰੂ ਹੋ ਹੋਵੇਗੀ। ਓਬਰਾਏ ਗਰੁੱਪ ਅਨੁਸਾਰ ਹੋਟਲ ਦੀ ਸੁਵਿਧਾਵਾਂ ਦੇ ਹਿਸਾਬ ਨਾਲ ਇਹ ਇਸ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਹੋਟਲ ਹੈ। ਲਗਜਰੀ ਸੁਵਿਧਾਵਾਂ : ਓਬਰਾਏ ਸੁੱਖ ਵਿਲਾ ਰਿਜ਼ੋਰਟਸ ਤੇ ਸਪਾਅ ਤਮਾਮ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਰਿਜ਼ੋਰਟਸ ਵਿੱਚ ਕੋਹੇਨੂਰ ਵਿਲਾ, ਲਗਜ਼ਰੀ ਵਿਲਾ (ਪ੍ਰਾਈਵੇਟ ਸਵਿਮਿੰਗ ਪੂਲ) ਰਾਇਲ ਫ਼ਾਰੈਸਟ ਟੈਂਟ (ਪ੍ਰਾਈਵੇਟ ਸਵਿਮਿੰਗ ਪੂਲ) ਰਾਇਲ ਟੈਂਟ ਤੇ ਪ੍ਰੀਮੀਅਰ ਰੂਮ ਹਨ। ਹੋਟਲ ਵਿੱਚ ਵਿਲਾਜ਼ ਤੋਂ ਇਲਾਵਾ 60 ਕਮਰੇ ਹਨ। ਡਿਜ਼ਾਈਨ: ਹੋਟਲ ਦਾ ਡਿਜ਼ਾਈਨ ਇਸ ਦੀ ਖ਼ਾਸੀਅਤ ਹੈ। ਮੁਗ਼ਲ ਤੇ ਰਾਜਪੂਤ ਆਰਟੀਟੈਕ ਨਾਲ ਤਿਆਰ ਕੀਤਾ ਗਿਆ ਹੋਟਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਕਿਰਾਇਆ : ਹੋਟਲ ਦੇ ਕਮਰਿਆਂ ਦਾ ਇੱਕ ਦਿਨ ਦਾ ਕਿਰਾਇਆ ਪੰਜ ਲੱਖ ਤੋਂ ਲੈ ਕੇ 35 ਹਜ਼ਾਰ ਰੁਪਏ ਹੈ। ਹੋਟਲ ਦੇ ਨੁਮਾਇੰਦੇ ਅਨੁਸਾਰ ਪ੍ਰੀਮੀਅਰ ਰੂਮ ਦਾ ਕਿਰਾਇਆ 35000 ਰੁਪਏ ਹੈ ਤੇ ਕੋਹਨੂਰ ਵਿਲਾ ਦਾ ਕਿਰਾਇਆ ਪੰਜ ਲੱਖ ਰੁਪਏ ਪ੍ਰਤੀ ਰਾਤ ਦਾ ਹੈ। ਇਸ ਤੋਂ ਇਲਾਵਾ ਟੈਕਸ ਵੱਖਰੇ ਹਨ। ਹੋਟਲ ਵਿੱਚ ਚਾਰ ਤਰ੍ਹਾਂ ਦੇ ਕਮਰੇ ਹਨ ਇਨ੍ਹਾਂ ਦੇ ਰੇਟ ਇਸ ਤਰ੍ਹਾਂ ਹਨ: ਪ੍ਰੀਮੀਅਰ ਰੂਮ ਦਾ ਕਿਰਾਇਆ 35000 ਹੈ। ਰਾਇਲ ਟੈਂਟ ਦਾ ਕਿਰਾਇਆ 45000, ਲਗਜ਼ਰੀ ਵਿਲਾ 1.50 ਲੱਖ (ਵੱਖਰਾ ਸਵਿਮਿੰਗ ਪੂਲ) ਰਾਇਲ ਫਾਰਫੈਸਟ 75,000 (ਵੱਖਰਾ ਸਵਿਮਿੰਗ ਪੂਲ) ਕੋਹਨੂਰ ਵਿਲਾ ਪੰਜ ਲੱਖ (ਇਸ ਵਿੱਚ ਵੱਖਰਾ ਸਵਿਮਿੰਗ) ਇਹ ਹੋਟਲ ਓਬਰਾਏ ਗਰੁੱਪ ਵੱਲੋਂ ਚਲਾਇਆ ਜਾਵੇਗਾ ਜਦੋਂਕਿ ਇਸ ਦੀ ਮਾਲਕ ਮੈਟਰੋ ਈਕੋ ਗਰੀਨ ਰਿਜ਼ੋਰਟਸ ਕੰਪਨੀ ਹੈ। ਇਸ ਕੰਪਨੀ ਦੇ ਜ਼ਿਆਦਾ ਸ਼ੇਅਰ ਉਪ ਮੁੱਖ ਮੰਤਰੀ ਸੁਖਬੀਰ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਨ।