ਰੂਪਨਗਰ: ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ ਤੇ ਹੋਰ ਨਦੀਆਂ, ਨਹਿਰਾਂ ਸਮੇਤ ਸੂਇਆ ਵਿੱਚ ਬੱਚਿਆਂ ਤੇ ਆਮ ਵਿਅਕਤੀਆਂ ਦੇ ਨਹਾਉਣ ’ਤੇ 24 ਜੂਨ ਤੋਂ 23 ਅਗਸਤ ਤੱਕ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।
ਡਾ. ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚੇ ਤੇ ਆਮ ਵਿਅਕਤੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਨੇੜੇ ਪੈਂਦੇ ਸਤਲੁਜ ਦਰਿਆ, ਨਦੀਆਂ, ਨਹਿਰਾਂ ਤੇ ਸੂਇਆਂ ਵਿੱਚ ਨਹਾਉਣ ਤੇ ਤੈਰਨ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਪਾਣੀ ਦੇ ਅਚਾਨਕ ਵੱਧ ਵਹਾਅ ਕਾਰਨ ਕਈਆਂ ਦੀ ਡੁੱਬ ਕੇ ਮੌਤ ਹੋਣ ਦਾ ਖਦਸ਼ਾ ਬਣਿਆਂ ਰਹਿੰਦਾ ਹੈ। ਇਸ ਖਦਸ਼ੇ ਕਾਰਨ ਨਹਾਉਣ ’ਤੇ 24 ਜੂਨ ਤੋਂ 23 ਅਗਸਤ ਤੱਕ ਪਾਬੰਦੀ ਲਗਾਈ ਗਈ ਹੈ।
ਕਾਬਲੇਗ਼ੌਰ ਹੈ ਕਿ ਮਾਨਸੂਨ ਵੀ ਅੱਜ ਯਾਨੀ 30 ਜੂਨ ਤੋਂ ਪੰਜਾਬ `ਚ ਆ ਗਿਆ ਹੈ। ਅਜਿਹੇ ਬਰਸਾਤਾਂ ਦੇ ਮੌਸਮ `ਚ ਵੀ ਨਦੀਆਂ, ਨਹਿਰਾਂ ਪੂਰੇ ਊਫ਼ਾਨ ;ਤੇ ਹੁੰਦੀਆਂ ਹਨ। ਇਨ੍ਹਾਂ ਕਾਰਨਾਂ ਨੂੰ ਦੇਖਦਿਆਂ ਹੀ ਇਹ ਪਾਬੰਦੀ ਲਗਾਈ ਗਈ ਹੈ ਕਿਉਂਕਿ ਕਈ ਵਾਰ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ। ਕਈ ਵਾਰ ਬੱਚੇ ਨਦੀਆਂ, ਨਹਿਰਾਂ ਤੇ ਗਰਮੀ ਕਰਕੇ ਨਹਾਉਣ ਗਏ ਤਾਂ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਵਹਾ ਕੇ ਲੈ ਗਿਆ। ਅਜਿਹੇ ਮੌਸਮ `ਚ ਨਦੀਆਂ ਤੇ ਨਹਿਰਾਂ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।
ਭਗਵੰਤ ਮਾਨ ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ ! 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਬਕਾਏ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ