ਫਿਰੋਜ਼ਪੁਰ: ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਘਰੋਂ ਕੁੱਤਾ ਚੁੱਕ ਕੇ ਲਿਜਾਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੁਆਂਢੀ ਨੇ ਕੁੱਟ-ਕੁੱਟ ਕੇ ਗੁਆਂਢੀ ਦਾ ਕਤਲ ਕਰ ਦਿੱਤਾ।

Continues below advertisement


ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਬੀਰ ਸਿੰਘ (50 ਸਾਲ) ਦੇ ਲੜਕੇ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਪਿਓ ਦੋਨੋਂ ਹੀ ਅਪਾਹਜ ਹਨ ਉਨ੍ਹਾਂ ਦੇ ਗੁਆਂਢੀ ਉਨ੍ਹਾਂ ਦਾ ਪਾਲਤੂ ਕੁੱਤਾ ਚੁੱਕ ਕੇ ਲੈ ਗਏ ਸਨ ਤਾਂ ਦੋਹਾਂ ਪਰਿਵਾਰਾਂ 'ਚ ਬਹਿਸ ਹੋ ਗਈ ਅਤੇ ਜਦੋਂ ਪਿੰਡ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਕ ਵਾਰ ਉਹ ਕੁੱਤਾ ਵਾਪਿਸ ਕਰ ਗਏ । ਉਸ ਨੇ ਇਲਜ਼ਾਮ ਲਾਏ ਕਿ ਬਾਅਦ ਵਿੱਚ ਰਾਤ ਵੇਲੇ ਗੁਆਂਢੀ ਪਰਿਵਾਰ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। 


ਇਸ ਮਾਰਕੁੱਟ ਦੌਰਾਨ ਉਸਦਾ ਅਪਾਹਜ ਪਿਤਾ ਬੇਹੋਸ਼ ਹੋ ਗਿਆ ਅਤੇ ਜਦੋਂ ਉਹ ਪਿਤਾ ਨੂੰ ਕਾਰ ਵਿਚ ਸਿਵਲ ਹਸਪਤਾਲ ਜ਼ੀਰਾ ਲੈ ਜਾਣ ਲੱਗਿਆ ਤਾਂ ਉਕਤ ਲੋਕਾਂ ਵੱਲੋਂ ਉਸ ਦੀ ਕਾਰ ਨੂੰ ਰੋਕ ਲਿਆ ਗਿਆ ਅਤੇ ਫਿਰ ਪਿੰਡ ਦੇ ਮੋਹਤਬਰ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਉਥੋਂ ਕਢਵਾਇਆ ਅਤੇ ਜਦੋਂ ਉਹ ਆਪਣੇ ਪਿਤਾ ਨੂੰ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।


ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ਖਿਲ਼ਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ  


ਇਹ ਵੀ ਪੜ੍ਹੋ : ਵੱਡੀ ਖਬਰ! ਅਸ਼ਲੀਲ ਤੇ ਭੜਕਾਓ ਗੀਤ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ! SSPs ਨੂੰ ਹਦਾਇਤਾਂ ਜਾਰੀ, ਪੜ੍ਹੋ ਹੁਕਮਾਂ ਦੀ ਕਾਪੀ


ਇਹ ਵੀ ਪੜ੍ਹੋ : Ramadan 2022: ਦੇਸ਼ ਭਰ 'ਚ ਦਿਖਿਆ ਰਮਜ਼ਾਨ ਦਾ ਚੰਦ, ਕੱਲ੍ਹ ਤੋਂ ਰੱਖਿਆ ਜਾਵੇਗਾ ਪਹਿਲਾ ਰੋਜ਼ਾ