Punjab News : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਕਾਗਜ਼ ਦਾਖਲ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਗੱਲਬਾਤ ਕਰਦਿਆਂ ਜਿਥੇ ਬਿਕਰਮ ਸਿੰਘ ਮਜੀਠੀਆ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ।
ਨਵਜੋਤ ਸਿੰਘ ਸਿੱਧੂ ਨੇ ਆਪਣੀ ਵੱਡੀ ਭੈਣ ਸੁਮਨ ਤੂਰ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਇਕ ਸਿਆਸਤ ਦਾ ਹਿੱਸਾ ਕਿਹਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਮਰਿਆ 40 ਸਾਲ ਹੋ ਗਏ ਹਨ ਤੇ ਹੁਣ ਉਨ੍ਹਾਂ ਦੀ ਮਰੀ ਮਾਂ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ।
ਸਿੱਧੂ ਨੇ ਕਿਹਾ ਕਿ ਇਹ ਇਕ ਸਿਰਫ਼ ਸਿਆਸਤ ਦਾ ਹਿੱਸਾ ਹੈ ਜਿਸ ਲਈ ਪ੍ਰੈੱਸ ਕਾਨਫ਼ਰੰਸ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਦਿਆਂ ਜਿਥੇ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਪੂਰਬੀ ਹਲਕੇ ਵਿੱਚ ਆਪਣੇ ਮੁਕਾਬਲੇ ਚੋਣ ਲੜਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਹੁਣ ਮਜੀਠੇ ਤੋਂ ਛੱਡ ਕੇ ਹਲਕਾ ਪੂਰਬੀ ਤੋਂ ਚੋਣ ਲੜੇ। ਉਨ੍ਹਾਂ ਕਿਹਾ ਕਿ ਲੋਕ ਮਾਫ਼ੀਆ ਨੂੰ ਅਤੇ ਗੁੰਡਾ ਰਾਜ ਕਰਨ ਵਾਲਿਆਂ ਨੂੰ ਕਦੀ ਵੀ ਵੋਟ ਨਹੀਂ ਪਾਉਣਗੇ।
ਸਿੱਧੂ ਨੇ ਮਜੀਠੀਆ ਨੂੰ ਇੱਕ ਵਾਰ ਫੇਰ ਤਸਕਰ ਦੱਸਦੇ ਹੋਏ ਕਿਹਾ ਕਿ ਇਹਨਾਂ ਨੇ ਪਿਛਲੇ ਸਮੇਂ 'ਚ ਅੰਮ੍ਰਿਤਸਰ 'ਚ ਗੁੰਡਾਗਰਦੀ ਕੀਤੀ ਪਰ ਸ਼ਹਿਰਵਾਸੀ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਨਗੇ। ਸਿੱਧੂ ਨੇ ਕਿਹਾ ਮੈਂ ਆਪਣੀ ਰਾਜਨੀਤੀ ਦੌਰਾਨ ਕਿਸੇ 'ਤੇ ਝੂਠਾ ਪਰਚਾ ਨਹੀਂ ਕਰਵਾਇਆ ਤੇ ਅਕਾਲੀ ਦਲ ਨੇ ਲੋਕਾਂ 'ਤੇ ਝੂਠੇ ਪਰਚੇ ਕਰਵਾਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin