ਭਾਰਤ-ਪਾਕਿਸਤਾਨ ਵੰਡ ਵੇਲੇ ਵਿਛੜਨ ਵਾਲੇ ਦੋ ਸਕੇ ਭਰਾਵਾਂ ਦਾ ਦਰਦ ਦੋ ਹਫ਼ਤੇ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਸਭ ਨੇ ਦੇਖਿਆ ਸੀ। ਦੋਵੇਂ ਇੰਨੇ ਰੋਏ ਕਿ ਉੱਥੇ ਮੌਜੂਦ ਬਾਕੀ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ। ਪਾਕਿਸਤਾਨ ਦੇ ਫੈਸਲਾਬਾਦ ਵਿੱਚ ਰਹਿਣ ਵਾਲੇ ਮੁਹੰਮਦ ਸਦੀਕ ਅਤੇ ਭਾਰਤ ਵਿੱਚ ਰਹਿ ਰਹੇ ਮੁਹੰਮਦ ਹਬੀਬ ਉਰਫ਼ ਸਿੱਕਾ ਖਾਨ ਦਾ ਦਰਦ ਹੁਣ ਪਾਕਿਸਤਾਨੀ ਹਾਈ ਕਮਿਸ਼ਨ ਵੀ ਸਮਝ ਗਿਆ ਹੈ। ਪਾਕਿਸਤਾਨ ਸਰਕਾਰ ਨੇ ਸਿੱਕਾ ਨੂੰ ਪਾਕਿਸਤਾਨ ਆਉਣ ਦਾ ਵੀਜ਼ਾ ਦੇ ਦਿੱਤਾ ਹੈ।



ਸੋਸ਼ਲ ਮੀਡੀਆ ਦੋਵਾਂ ਭਰਾਵਾਂ ਦੇ ਮੇਲ ਦਾ ਮਾਧਿਅਮ ਬਣ ਚੁੱਕਿਆ ਹੈ। ਦੋਵਾਂ ਦੀ ਮੁਲਾਕਾਤ ਦੋ ਹਫ਼ਤੇ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਹੋਈ ਸੀ। ਪਹਿਲਾਂ ਤਾਂ ਦੋਵੇਂ ਜੱਫੀ ਪਾ ਕੇ ਰੋਏ, ਫਿਰ ਇੱਕ ਦੂਜੇ ਦੇ ਹੰਝੂ ਪੂੰਝੇ। ਸਿੱਕਾ ਨੇ ਆਪਣੇ ਪਾਕਿਸਤਾਨੀ ਭਰਾ ਸਾਦਿਕ ਨੂੰ ਕਿਹਾ - ਚੁੱਪ ਕਰ ਜਾ, ਸ਼ੁਕਰ ਹੈ ਮਿਲ ਤਾ ਲਏ... ਸਿੱਕਾ ਨੇ ਭਰਾ ਨੂੰ ਇਹ ਵੀ ਦੱਸਿਆ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਮਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਮਾਂ ਦੀ ਪਰਵਰਿਸ਼ ਕਰਕੇ ਵਿਆਹ ਵੀ ਨਹੀਂ ਕਰਵਾਇਆ। ਸੋਸ਼ਲ ਮੀਡੀਆ 'ਤੇ ਦੋਵਾਂ ਭਰਾਵਾਂ ਦਾ ਦਰਦ ਪੂਰੀ ਦੁਨੀਆ ਨੇ ਦੇਖਿਆ। ਅੱਜ ਵੀ ਜੇਕਰ ਕੋਈ ਇਹਨਾਂ ਦੋਹਾਂ ਭਰਾਵਾਂ ਦੀ ਵੀਡੀਓ ਦੇਖਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। 



ਪਾਕਿਸਤਾਨ ਹਾਈ ਕਮਿਸ਼ਨ ਨੇ ਦਿੱਤਾ ਹੈ ਵੀਜ਼ਾ 
ਪਾਕਿਸਤਾਨ ਸਰਕਾਰ ਨੇ ਬਠਿੰਡਾ ਦੇ ਪਿੰਡ ਫੂਲੇਵਾਲ ਦੇ ਸਿੱਕਾ ਖਾਨ ਨੂੰ ਵੀਜ਼ਾ ਦੇ ਦਿੱਤਾ ਹੈ। ਵੀਜ਼ਾ ਮਿਲਣ ਤੋਂ ਬਾਅਦ ਸਿੱਕਾ ਖੁਸ਼ੀ ਨਾਲ ਉਛਲ ਪਿਆ ਅਤੇ ਪਾਕਿਸਤਾਨ ਹਾਈ ਕਮਿਸ਼ਨ ਨੇ ਵੀ ਉਸ ਦੇ ਪਲ ਨੂੰ ਕੈਦ ਕਰ ਲਿਆ।


ਇਹ ਵੀ ਪੜ੍ਹੋ: ਪਿਤਾ ਦੇ ਭੋਗ 'ਚ ਸ਼ਾਮਲ ਹੋਣਗੇ ਬਲਵੰਤ ਸਿੰਘ ਰਾਜੋਆਣਾ, ਹਾਈਕੋਰਟ ਨੇ ਦਿੱਤੀ ਇਜਾਜ਼ਤ, ਸਾਬਕਾ ਮੁੱਖ ਮੰਤਰੀ ਦੀ ਕੀਤੀ ਸੀ ਹੱਤਿਆ



ਪਿਛਲੇ ਦੋ ਹਫ਼ਤਿਆਂ ਤੋਂ ਵੀਜ਼ੇ ਦੀ ਮੰਗ ਕਰ ਰਿਹਾ ਸੀ ਸਿੱਕਾ ਖਾਨ 
ਆਪਣੇ ਭਰਾ ਨੂੰ ਮਿਲਣ ਲਈ ਸਿੱਕਾ ਖਾਨ ਪਿਛਲੇ ਦੋ ਹਫ਼ਤਿਆਂ ਤੋਂ ਪਾਕਿਸਤਾਨ ਹਾਈ ਕਮਿਸ਼ਨ ਤੋਂ ਵੀਜ਼ੇ ਦੀ ਮੰਗ ਕਰ ਰਿਹਾ ਸੀ। ਸਿੱਕਾ ਨੇ ਆਪਣੇ ਭਰਾ ਨੂੰ ਜੱਫੀ ਪਾ ਕੇ ਭਾਰਤ ਆਉਂਦਿਆਂ ਹੀ ਵੀਜ਼ਾ ਅਪਲਾਈ ਕਰ ਦਿੱਤਾ ਸੀ ਅਤੇ ਪਾਕਿਸਤਾਨ ਸਰਕਾਰ ਨੇ ਦੋਹਾਂ ਭਰਾਵਾਂ ਦੇ ਦਰਦ ਨੂੰ ਸਮਝਿਆ। ਇਸ ਦੇ ਨਾਲ ਹੀ ਸਿੱਕਾ ਨੇ ਪਿੰਡ ਫੂਲੇਵਾਲ ਦਾ ਵੀ ਧੰਨਵਾਦ ਕੀਤਾ ਹੈ। ਸਿੱਕਾ ਦਾ ਕਹਿਣਾ ਹੈ ਕਿ ਇਸ ਪਿੰਡ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ। ਉਸ ਦੀ ਮੰਗ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲ ਪਾਕਿਸਤਾਨ ਵਿਚ ਆਪਣੇ ਭਰਾ ਨਾਲ ਬਿਤਾਵੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904